Connect with us

Corona Virus

ਭਾਰਤ ਵਿੱਚ 24 ਘੰਟਿਆਂ ਵਿੱਚ ਹੋਈ 465 ਪੀੜਤਾਂ ਦੀ ਮੌਤ

Published

on

ਚੰਡੀਗੜ੍ਹ, 24 ਜੂਨ : ਕੋਰੋਨਾ ਦਾ ਖ਼ਤਰਾ ਭਾਰਤ ਵਿਖੇ ਦਿਨੋੰ ਦਿਨ ਵੱਧ ਰਿਹਾ ਹੈ। ਦੱਸ ਦਈਏ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 15,968 ਮਾਮਲੇ ਸਾਹਮਣੇ ਆਏ ਹਨ ਜਦਕਿ 465 ਪੀੜਤਾਂ ਦੀ ਮੌਤ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ ਭਾਰਤ ਵਿਖੇ ਕੋਰੋਨਾ ਦੇ ਮਾਮਲੇ 4 ਲੱਖ ਤੋਂ ਵੀ ਪਾਰ ਹੋ ਚੁੱਕੇ ਹਨ। ਦੇਸ਼ ਵਿਖੇ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਲੱਖ 56 ਹਜ਼ਾਰ 183 ਹਨ ਜਦਕਿ ਇਨ੍ਹਾਂ ਵਿਚੋਂ 2 ਲੱਖ 58 ਹਜ਼ਾਰ 685 ਲੋਕ ਠੀਕ ਹੋ ਚੁੱਕੇ ਹਨ ਅਤੇ 1 ਲੱਖ 83 ਹਜ਼ਾਰ 22 ਕੇਸ ਐਕਟਿਵ ਹਨ। ਕੋਰੋਨਾ ਕਾਰਨ ਦੇਸ਼ ਵਿਖੇ 14 ਹਜ਼ਾਰ 476 ਪੀੜਤਾਂ ਦੀ ਜਾਨ ਜਾ ਚੁੱਕੀ ਹੈ।