World
ਪਰਵੇਜ਼ ਮੁਸ਼ੱਰਫ ਦੇ ਭਾਰਤ ਨਾਲ ਜੁੜੇ 5 ਵੱਡੇ ਕਿੱਸੇ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਅੱਜ ਦੇਹਾਂਤ ਹੋ ਗਿਆ. ਲੰਮੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ. ਅਸੀਂ ਤੁਹਾਨੂੰ ਮੁਸ਼ੱਰਫ ਦੇ ਭਾਰਤ ਨਾਲ ਜੁੜੇ ਤੇ ਹੋਰ ਵੱਡੇ ਕਿੱਸੇ ਦੱਸਾਂਗੇ,
1.ਪਰਵੇਜ਼ ਮੁਸ਼ੱਰਫ ਦਾ ਜਨਮ ਦਿੱਲੀ ਦੇ ਦਰਿਆਗੰਜ ਇਲਾਕੇ ਵਿਚ ਹੋਇਆ ਸੀ , 1947 ਚ ਦੇਸ਼ ਦੀ ਵੰਡ ਮੌਕੇ ਉਨਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ
2.ਪਰਵੇਜ਼ ਮੁਸ਼ਰਫ ਮਹਿੰਦਰ ਸਿੰਘ ਧੋਨੀ ਦੇ ਫ਼ੈਨ ਸੀ ਤੇ ਉਨਾਂ ਧੋਨੀ ਨੂੰ ਆਪਣੇ ਲੰਮੇ ਵਾਲ ਨਾ ਕਟਾਉਣ ਦੀ ਸਲਾਹ ਦਿੱਤੀ ਸੀ
- ਆਪਣੀ ਜੀਵਨੀ ‘ਇਨ ਦਾ ਲਾਈਨ ਆਫ ਫਾਇਰ – ਏ ਮੈਮੋਇਰ’ ਵਿੱਚ ਜਨਰਲ ਮੁਸ਼ੱਰਫ਼ ਨੇ ਲਿਖਿਆ ਕਿ ਉਨ੍ਹਾਂ ਨੇ ਕਾਰਗਿਲ ‘ਤੇ ਕਬਜ਼ਾ ਕਰਨ ਦੀ ਕਸਮ ਖਾਧੀ ਸੀ।ਪਰਵੇਜ਼ ਮੁਸ਼ੱਰਫ ਨੇ 1965 ਤੇ 71 ਦੀ ਜੰਗ ਭਾਰਤ ਦੇ ਖਿਲਾਫ ਲੜੀ ਸੀ ਜਿਸ ਲਈ ਪਾਕਿਸਤਾਨ ਸਰਕਾਰ ਨੇ ਉਨਾਂ ਨੂੰ ਸਨਮਾਨਿਤ ਵੀ ਕੀਤਾ
- ਪਰਵੇਜ਼ ਮੁਸ਼ੱਰਫ 1998 ਵਿੱਚ ਜਨਰਲ ਤੇ ਪਾਕਿਸਤਾਨੀ ਫੌਜ ਦਾ ਮੁਖੀ ਬਣਿਆ। 1999 ਵਿੱਚ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਦਿੱਤਾ ਤੇ ਆਪ ਹੀ ਦੇਸ਼ ਦੀ ਸੱਤਾ ਚਲਾਉਣ ਲੱਗਾ। ਫੇਰ 3 ਵਾਰ ਰਾਸ਼ਟਰਪਤੀ ਬਣੇ ‘ਤੇ ਚੋਣਾਂ ‘ਚ ਵੱਡੇ ਪੱਧਰ ‘ਤੇ ਧਾਂਦਲੀ ਦੇ ਦੋਸ਼ ਵੀ ਲੱਗੇ।
- ਪਰਵੇਜ਼ ਮੁਸ਼ੱਰਫ’ਤੇ ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਬਲੋਚਿਸਤਾਨ ਦੇ ਨੇਤਾ ਅਕਬਰ ਖਾਨ ਬੁਗਤੀ ਦੀ ਹੱਤਿਆ ਦਾ ਵੀ ਦੋਸ਼ ਹੈ। 2017 ਚ ਦੇਸ਼ਧ੍ਰੋਹ ਦੇ ਕੇਸ ਚ ਲਾਹੌਰ ਹੈ ਕੋਰਟ ਨੇ ਪਰਵਾਜ਼ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ।