Corona Virus
ਮੋਹਾਲੀ ਨੂੰ ਤੜਕੇ-ਤੜਕੇ ਲੱਗਿਆ ਕੋਰੋਨਾ ਝਟਕਾ,5 ਮਾਮਲੇ ਆਏ ਸਾਹਮਣੇ

ਮੋਹਾਲੀ (ਆਸ਼ੂ ਅਨੇਜਾ) : ਕੋਰੋਨਾ ਦੀ ਲਾਗ ਮੋਹਾਲੀ ਜਿਲ੍ਹੇ ‘ਚ ਅੱਗ ਵਾਂਗੂ ਫੈਲਣ ਲੱਗੀ ਹੈ ਅੱਜ ਤੜਕੇ ਇੱਕ ਵਾਰ ਫਿਰ ਕੋਰੋਨਾ ਵਾਇਰਸ ਦੇ 5 ਮਾਮਲੇ ਸਾਹਮਣੇਆਏ ਹਨ।
ਜਾਣਕਾਰੀ ਲਈ ਦਸ ਦੇਈਏ ਇਹ ਪੰਜ ਮਾਮਲਿਆਂ ‘ਚ ਦਿੱਲੀ ਤੋਂ ਪਰਤਿਆ 57 ਸਾਲਾਂ ਕੁਰਾਲੀ ਵਾਸੀ,ਲਾਲੜੂ ਦਾ ਰਹਿਣ ਵਾਲਾ 53 ਸਾਲਾਂ ਵਿਅਕਤੀ,ਬਲਟਾਣਾਤੋਂ 18 ਸਾਲਾਂ ਲੜਕੀ,ਬਲਟਾਣਾ ਤੋਂ 25 ਸਾਲਾਂ ਲੜਕੀ ਅਤੇ ਖਰੜ ਤੋਂ 54 ਸਾਲਾਂ ਵਿਅਕਤੀ ਸ਼ਾਮਿਲ ਹੈ। ਇਸ ਦੇ ਨਾਲ ਜਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ 213 ਮਾਮਲੇ ਹੋ ਗਏ ਹਨ ਜਿਨ੍ਹਾਂ ਵਿੱਚੋਂ 72 ਇਲਾਜ਼ ਅਧੀਨ ਹਨ। ਦਸ ਦੇਈਏ ਕਿ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਹੁਣ ਲਗਾਤਾਰ ਵੱਧਣ ਲੱਗੀ ਹੈ ਰੋਜ਼ਾਨਾ 10 ਤੋਂ 15 ਮਾਮਲੇ ਸਾਹਮਣੇ ਆਉਣ ਲੱਗੇ ਹਨ।ਇਹ ਸੰਕੇਤ ਸਾਫ਼ ਨਜ਼ਰ ਆ ਰਿਹਾ ਹੈ ਕਿ ਲਾਕਡਾਊਨ ਖੁੱਲਣ ਤੋਂ ਬਾਅਦ ਕੋਰੋਨਾ ਵਾਇਰਸ ਉਪਰ ਕਾਬੂ ਨਹੀਂ ਪੈ ਰਿਹਾ।