India
ਸਰਹੱਦ ਤੋਂ ਖੇਤ ਵਿੱਚ ਦੱਬੀ 5 ਕਿਲੋ 660 ਗ੍ਰਾਮ ਹੈਰੋਇਨ ਬਰਾਮਦ

ਤਰਨਤਾਰਨ, ਪਵਨ ਸ਼ਰਮਾ, 3 ਜੁਲਾਈ : ਤਰਨ ਤਾਰਨ ਪੁਲਿਸ ਨੇ ਭਾਰਤ ਪਾਕਿ ਸਰਹੱਦ ਦੇ ਖੇਮਕਰਨ ਸੈਕਟਰ ਦੇ ਪਿੰਡ ਮੀਆਵਾਲਾ ਨਜਦੀਕ ਕੋਮਾਂਤਰੀ ਸਰਹੱਦ ਤੋ ਖੇਤ ਵਿੱਚ ਦੱਬੀ 5 ਕਿਲੋ 660 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਤਰਨ ਤਾਰਨ ਪੁਲਿਸ ਲਾਕਡਾਊਨ ਦੇ ਸਮੇ ਸਮੇਤ ਪਿੱਛਲੇ ਛੇ ਮਹੀਨਿਆ ਵਿੱਚ 58 ਕਿਲੋ ਹੈਰੋਇਨ ਤੋ ਇਲਾਵਾ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਟੀਕੇ ਅਤੇ ਨਜਾਇਜ਼ ਹਥਿਆਰ ਕਰ ਚੁੱਕੀ ਹੈ।
ਤਰਨ ਤਾਰਨ ਪੁਲਿਸ ਵੱਲੋ ਅੱਜ ਬੀ.ਐਸ.ਐਫ ਨਾਲ ਚਲਾਏ ਸਰਚ ਅਭਿਆਨ ਤਹਿਤ ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਦੇ ਖੇਮਕਰਨ ਸੈਕਟਰ ਦੇ ਪਿੰਡ ਮੀਆਵਾਲਾ ਦੀ ਬੀ.ਐਸ.ਐਫ ਦੀ ਬੁਰਜੀ ਨੰਬਰ 160/161 ਨੇੜਿਉ ਕੰਡਿਆਲੀ ਤਾਰ ਨਜਦੀਕ ਖੇਤ ਵਿੱਚ ਦੱਬੀ ਹੋਈ 5 ਕਿਲੋ 660 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਹੈੋਰੋਇਨ ਨੂੰ ਆਪਣੇ ਕਬਜੇ ਵਿੱਚ ਲੈ ਕੇ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂੂ ਕਰ ਦਿੱਤੀ ਹੈ।
ਗੋਰਤੱਲਬ ਹੈ ਕਿ ਤਰਨ ਤਾਰਨ ਪੁਲਿਸ ਨੇ ਲਾਕਡਾਊਨ ਦੇ ਸਮੇ ਤੋ ਲੈਕੇ ਪਿੱਛਲੇ 6 ਮਹੀਨਿਆ ਦੋਰਾਣ 58 ਕਿਲੋ ਦੇ ਕਰੀਬ ਹੈਰੋਇਨ ਤੋ ਇਲਾਵਾ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਨਜਾਇਜ਼ ਹਥਿਆਰ ਆਦਿ ਬਰਾਮਦ ਕੀਤੇ ਹਨ। ਇਸ ਮੋਕੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਜਾਣਕਾਰੀ ਦੇਂਦਿਆਂ ਡੀ.ਐਸ.ਪੀ.ਡੀ ਕਵਲਜੀਤ ਸ਼ਿੰਗ ਨੇ ਦੱਸਿਆ ਕਿ ਗੁੱਪਤ ਸੂਚਨਾ ਦੇ ਅਧਾਰ ‘ਤੇ ਇਹ ਸਰਚ ਅਭਿਆਨ ਚਲਾਇਆ ਗਿਆਂ ਸੀ। ਜਿਸ ਵਿੱਚ ਇਹ ਹੈਰੋਇਨ ਦੀ ਰਿਕਾਵਰੀ ਹੋਈ ਹੈ ਉਹਨਾਂ ਦੱਸਿਆਂ ਕਿ ਫਿਲਹਾਲ ਅਣਪਛਾਤੇ ਲੋਕਾ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।