Connect with us

Punjab

ਘਰ ਦਾ ਲੈਂਟਰ ਡਿੱਗਣ ਕਾਰਨ ਹੇਠਾਂ ਦੱਬੇ 5 ਮਜ਼ਦੂਰ , 2 ਦੀ ਮੌਤ

Published

on

Rupnagar: ਸਥਾਨਕ ਪ੍ਰੀਤ ਕਲੋਨੀ ‘ਚ ਇਕ ਘਰ ਦੀ ਛੱਤ ਡਿੱਗਣ ਕਾਰਨ 5 ਮਜ਼ਦੂਰ ਹੇਠਾਂ ਦੱਬ ਗਏ। ਪ੍ਰੀਤ ਕਲੋਨੀ ਦੇ ਇਕ ਘਰ ‘ਚ ਮਕਾਨ ਮਾਲਕ ਠੇਕੇਦਾਰ ਦੀ ਮਦਦ ਨਾਲ ਲੈਂਟਰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਮਜ਼ਦੂਰਾਂ ‘ਤੇ ਲੈਂਟਰ ਡਿੱਗ ਪਿਆ ਅਤੇ ਮਜ਼ਦੂਰ ਲੈਂਟਰ ਦੇ ਮਲਬੇ ਹੇਠਾਂ ਦੱਬ ਗਏ।

ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀNDRF ਅਤੇ SDRF ਟੀਮ ਮੌਕੇ ‘ਤੇ ਪਹੁੰਚੀ । ਮੌਕੇ ‘ਤੇ ਪਹੁੰਚੀ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਨੇ ਦੱਸਿਆ ਕਿ ਲੈਂਟਰ ਡਿੱਗਣ ਕਾਰਨ 5 ਮਜ਼ਦੂਰ ਦੱਬੇ ਗਏ ਹਨ ਅਤੇ ਉਨ੍ਹਾਂ ਨੂੰ ਕੱਢਣ ਲਈ ਰਾਹਤ ਕਾਰਜ ਜ਼ੋਰਾਂ ‘ਤੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਕੱਢਣ ਲਈ ਅਜੇ ਹੋਰ ਸਮਾਂ ਲੱਗੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੁੱਚੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਪਰ ਸਭ ਤੋਂ ਪਹਿਲਾਂ ਰਾਹਤ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਕਾਨ ਕਰੀਬ 40 ਸਾਲ ਪਹਿਲਾਂ ਬਣਿਆ ਸੀ ਅਤੇ ਲੈਂਟਰ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ। ਇਨ੍ਹਾਂ ਵਿੱਚੋਂ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 3 ਨੂੰ ਐਮਰਜੈਂਸੀ ਸੇਵਾਵਾਂ ਰਾਹੀਂ ਬਾਹਰ ਕੱਢ ਕੇ ਪੀਜੀਆਈ ਲਿਜਾਇਆ ਗਿਆ। ਚੰਡੀਗੜ੍ਹ ਭੇਜਿਆ ਜਾ ਰਿਹਾ ਹੈ।