Connect with us

India

ਤਰਨਤਾਰਨ: ਪੰਜ ਕਤਲਾਂ ਦੀ ਸੁਲਝੀ ਗੁੱਥੀ

Published

on

ਤਰਨਤਾਰਨ, ਪਵਨ ਸ਼ਰਮਾ, 27 ਜੂਨ : ਬੀਤੀ 24 ਅਤੇ 25 ਜੁੂਨ ਦੀ ਰਾਤ ਨੂੰ ਤਰਨ ਤਾਰਨ ਦੇ ਪਿੰਡ ਕੈਰੋ ਵਿਖੇ ਇੱਕ ਘਰ ਵਿੱਚ ਪੰਜ ਵਿਅਕਤੀਆਂ ਦੇ ਕੱਤਲ ਦਾ ਮਾਮਲਾ ਸਾਹਮਣੇ ਆਇਆ ਸੀ। ਘੱਟਣਾ ਵਿੱਚ ਘਰ ਦਾ ਮਾਲਕ ਬ੍ਰਿਜ ਲਾਲ ਧੱਤੂ ਉਸਦਾ ਬੇਟਾ ਬੰਟੀ ,ਨੂੰਹਾਂ ਅਮਨਦੀਪ ਅਤੇ ਜਸਪ੍ਰੀਤ ਕੋਰ ਅਤੇ ਡਰਾਈਵਰ ਗੁਰਸਾਹਿਬ ਦੀ ਮੋਤ ਹੋ ਗਈ, ਜਿਸਦੇ ਸਬੰਧ ਵਿੱਚ ਪੁਲਿਸ ਵੱਲੋ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦਿਆਂ ਮ੍ਰਿਤਕ ਪਰਿਵਾਰ ਦੇ ਘੱਟਣਾ ਵਿੱਚ ਗੁਰਜੰਟ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਵੱਲੋ ਗੁਰਜੰਟ ਕੋਲੋ ਕੀਤੀ ਪੁਛਤਾਸ਼ ਵਿੱਚ ਸਾਹਮਣੇ ਆਇਆ ਹੀ ਮ੍ਰਿਤਕ ਬ੍ਰਿਜ ਲਾਲ ਦੇ ਹੀ ਦੋ ਬੇਟਿਆਂ ਗੁਰਜੰਟ ਸਿੰਘ ਅਤੇ ਮ੍ਰਿਤਕ ਬੰਟੀ ਵੱਲੋ ਘਰੇਲੂ ਕਲੇਸ਼ ਅਤੇ ਭਰਜਾਈਆਂ ਦੇ ਡਰਾਈਵਰ ਨਾਲ ਨਜ਼ਾਇਜ਼ ਸਬੰਧਾਂ ਦੇ ਸ਼ੱਕ ਕਾਰਨ ਆਪਣੇ ਪਿਤਾ ਭਰਜਾਈਆਂ ਅਤੇ ਡਰਾਈਵਰ ਦਾ ਪਹਿਲਾ ਮਿਲਕੇ ਤੇਜਧਾਰ ਹਥਿਆਰਾਂ ਨਾਲ ਕੱਤਲ ਕੀਤਾ ਗਿਆ।

ਗੁਰਜੰਟ ਅਤੇ ਬੰਟੀ ਵਿੱਚ ਹੋਈ ਲੜਾਈ ਵਿੱਚ ਗੁਰਜੰਟ ਵੱਲੋ ਬੰਟੀ ਦਾ ਵੀ ਕੱਤਲ ਕਰ ਦਿੱਤਾ ਗਿਆ। ਤਰਨ ਤਾਰਨ ਦੇ ਐਸ. ਐਸ. ਪੀ ਧਰੁਵ ਦਹੀਆਂ ਨੇ ਕੱਤਲ ਕੇਸ ਤੋਂ ਪ੍ਰਰਦਾ ਚੱਕਦੇ ਹੋਏ ਦੱਸਿਆ ਕਿ ਮ੍ਰਿਤਕ ਬ੍ਰਿਜ ਲਾਲ ਅਤੇ ਉਸਦੇ ਲੜਕੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਅਤੇ ਬ੍ਰਿਜ ਲਾਲ ਦੇ ਲੜਕੇ ਵੀ ਨਸ਼ਾ ਕਰਨ ਦੇ ਆਦੀ ਸਨ ਅਤੇ ਘਰ ਵਿੱਚ ਅਕਸਰ ਹੀ ਨਸ਼ੇ ਅਤੇ ਪੈਸਿਆ ਦੇ ਮਾਮਲੇ ਨੂੰ ਲੈ ਕੇ ਝਗੜਾ ਚੱਲਦਾ ਰਹਿੰਦਾ ਸੀ। ਉਹਨਾਂ ਦੱਸਿਆ ਕਿ ਮ੍ਰਿਤਕ ਬ੍ਰਿਜ ਲਾਲ ਦੇ ਚਾਰ ਲੜਕੇ ਸਨ ਜਿਹਨਾਂ ਵਿੱਚ ਦੋ ਪਰਮਜੀਤ ਅਤੇ ਸੋਨੂੰ ਨਸ਼ਾ ਛਡਾਊ ਕੇਂਦਰ ਤਰਨ ਤਾਰਨ ਵਿਖੇ ਨਸ਼ਾ ਛੱਡਣ ਦਾ ਇਲਾਜ ਕਰਵਾ ਰਹੇ ਹਨ ਅਤੇ ਬੰਟੀ ਅਤੇ ਗੁਰਜੰਟ ਹੀ ਬ੍ਰਿਜ ਲਾਲ ਕੋਲ ਇਸ ਵਕਤ ਰਹਿ ਰਹੇ ਸਨ।

ਐਸ. ਪੀ ਨੇ ਦੱਸਿਆ ਕਿ ਉਸ ਰਾਤ ਵੀ ਬ੍ਰਿਜ ਲਾਲ ਦੇ ਘਰ ਵਿੱਚ ਝਗੜਾ ਹੋਇਆਂ ਤਾਂ ਮ੍ਰਿਤਕ ਬੰਟੀ ਅਤੇ ਗੁਰਜੰਟ ਵੱਲੋ ਦੋਵਾਂ ਨੇ ਰੱਲ ਕੇ ਆਪਣੇ ਪਿਤਾ ਦਾ ਕਤਲ ਕਰਨ ਤੋ ਬਾਅਦ ਦੋਹਾਂ ਭਰਜਾਈਆਂ ਅਤੇ ਡਰਾਈਵਰ ਦਾ ਕੱਤਲ ਕਰ ਦਿੱਤਾ ਗਿਆ ਕਿਉਕਿ ਉਹਨਾਂ ਨੂੰ ਸ਼ੱਕ ਸੀ ਕਿ ਡਰਾਈਵਰ ਗੁਰਸਾਹਿਬ ਸਿੰਘ ਦੇ ਭਰਜਾਈਆਂ ਨਾਲ ਨਜ਼ਾਇਜ਼ ਸਬੰਧ ਹਨ ਐਸ. ਐਸ. ਪੀ ਅਨੁਸਾਰ ਘੱਟਣਾ ਨੂੰ ਅੰਜਾਮ ਦੇਣ ਤੋ ਬਾਅਦ ਦੋਹਾਂ ਭਰਾਵਾਂ ਵਿੱਚ ਫਿਰ ਝਗੜਾ ਹੋਇਆ ਜਿਸਦੇ ਚੱਲਦਿਆਂ ਗੁਰਜੰਟ ਨੇ ਆਪਣੇ ਭਰਾ ਬੰਟੀ ਦਾ ਵੀ ਬੜੀ ਬੇਰਹਿਮੀ ਨਾਲ ਕੱਤਲ ਕਰ ਦਿੱਤਾ ਗਿਆ। ਘੱਟਣਾ ਨੂੰ ਅੰਜਾਮ ਦੇਣ ਸਮੇ ਦੋਬੇ ਭਰਾਵਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ ਐਸ. ਐਸ. ਪੀ ਨੇ ਦੱਸਿਆ ਕਿ ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਗੁਰਜੰਟ ਨੂੰ ਹਿਰਾਸਤ ਵਿੱਚ ਲਿਆ। ਜਿਸ ਤੋ ਪੁਛਤਾਸ਼ ਤੋ ਬਾਅਦ ਸਾਰਾ ਮਾਮਲਾ ਆਪਣੇ ਆਪ ਵਿੱਚ ਸਾਫ ਹੋ ਗਿਆ ਕਿ ਐਸ. ਐਸ. ਪੀ ਨੇ ਦੱਸਿਆ ਕਿ ਪੁਲਿਸ ਨੇ ਘੱਟਣਾ ਵਿੱਚ ਵਰਤੇ ਤੇਜਧਾਰ ਹਥਿਆਰ ਵੀ ਬਰਾਮਦ ਕਰ ਲਏ ਹਨ ਗੋਰਤੱਲਬ ਹੈ ਕਿ ਬ੍ਰਿਜ ਲਾਲ ਦੇ ਪਰਿਵਾਰ ਤੇ ਵੱਖ ਵੱਖ ਧਰਾਵਾਂ ਤਹਿਤ 52 ਕੇਸ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਕਾਤਲ ਗੁਰਜੰਟ ਸਿੰਘ ਤੇ ਕੱਤਲ ਸਮੇਤ ਵੱਖ ਵੱਖ 7 ਕੇਸ ਦਰਜ ਹਨ।