Punjab
ਐੱਸ.ਏ.ਐੱਸ ਜ਼ਿਲ੍ਹੇ ਦੇ 6 ਹੋਰ ਮਰੀਜਾਂ ਨੇ ਕੋਰੋਨਾ ਨੂੰ ਹਰਾਇਆ- ਡੀਸੀ ਗਿਰੀਸ਼ ਦਿਆਲਨ
ਐਸ.ਏ.ਐਸ ਨਗਰ, 27 ਅਪ੍ਰੈਲ (ਆਸ਼ੂ ਅਨੇਜਾ): ਕੋਰੋਨਾ ਦੇ ਕਹਿਰ ਨੇ ਜਿੱਥੇ ਮੋਹਾਲੀ ਚ ਤੇਜ਼ ਰਫ਼ਤਾਰ ਫੜੀ ਹੋਈ ਸੀ ਹੁਣ ਮੋਹਾਲੀ ਆਮ ਹਾਲਾਤ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅੱਜ, ਗਿਆਨ ਸਾਗਰ ਹਸਪਤਾਲ ਤੋਂ ਕੋਰੋਨਾ ਦੇ 6 ਹੋਰ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਸਦੀ ਜਾਣਕਾਰੀ ਡੀ ਸੀ ਗਿਰੀਸ਼ ਦਿਆਲਨ ਨੇ ਦਿੱਤੀ ਇਸਦੇ ਨਾਲ ਹੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹਨਾਂ ਮਰੀਜ਼ਾਂ ਵਿਚ ਦੋ ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ, ਦੋ ਹੋਰ ਮੁਹਾਲੀ ਸ਼ਹਿਰ ਨਾਲ ਅਤੇ ਇਕ ਖਰੜ ਨਾਲ ਸਬੰਧਤ ਹੈ। ਇਹਨਾਂ ਵਿਚ ਇੱਕ 10 ਸਾਲਾ ਬੱਚੀ ਸਮੇਤ 3 ਮਹਿਲਾਵਾਂ ਅਤੇ 2 ਮਰਦ ਸ਼ਾਮਿਲ ਹਨ। ਇਹਨਾਂ ਨੂੰ ਛੁੱਟੀ ਮਿਲਣ ਦੇ ਨਾਲ, ਠੀਕ ਹੋਏ ਮਾਮਲਿਆਂ ਦੀ ਗਿਣਤੀ 27 ਤੱਕ ਪਹੁੰਚ ਗਈ ਹੈ।
ਹੁਣ, ਜ਼ਿਲ੍ਹੇ ਵਿੱਚ ਕੁੱਲ ਕੇਸ 63 ਹਨ ਅਤੇ ਐਕਟਿਵ ਮਾਮਲੇ ਘਟ ਕੇ 34 ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਵਿਚ 22 ਅਪ੍ਰੈਲ ਤੋਂ ਬਾਅਦ ਕੋਈ ਨਵਾਂ ਕੇਸ ਨਹੀਂ ਆਇਆ।