News
Corona Update: ਚੰਡੀਗੜ੍ਹ ਵਿੱਚ ਹੋਈ 5 ਨਵੇਂ ਮਾਮਲੇ ਦੀ ਪੁਸ਼ਟੀ
ਚੰਡੀਗੜ੍ਹ ਵਿੱਚ ਪਿਛਲੇ 4 ਦਿਨਾਂ ਤੋਂ ਸ਼ਹਿਰ ਵਿੱਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਆਇਆ ਸੀ। ਜਿਸ ਕਾਰਨ ਚੰਡੀਗੜ੍ਹ ਵਾਸੀਆਂ ਨੂੰ ਕੋਰੋਨਾ ਤੋਂ ਥੋੜ੍ਹੀ ਰਾਹਤ ਮਿਲੀ ਸੀ। ਪਰ ਸੋਮਵਾਰ ਨੂੰ ਸ਼ਹਿਰ ‘ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਮਾਮਲੇ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ। ਨਵੇਂ ਮਰੀਜ਼ਾਂ ‘ਚ 29 ਸਾਲ ਦੀ ਔਰਤ, 48 ਸਾਲਾਂ ਦਾ ਪੁਰਸ਼, 26 ਸਾਲਾਂ ਦਾ ਨੌਜਵਾਨ, 60 ਸਾਲਾਂ ਦੀ ਬਜ਼ੁਰਗ ਔਰਤ ਅਤੇ 10 ਸਾਲਾਂ ਦਾ ਬੱਚਾ ਸ਼ਾਮਲ ਹੈ