WORLD
ਆਇਰਲੈਂਡ ‘ਚ ਬੱਚਿਆਂ ਸਣੇ 5 ਲੋਕਾਂ ਦੇ ਮਾਰੇ ਚਾਕੂ
24 ਨਵੰਬਰ 2203: ਆਇਰਲੈਂਡ ਦੀ ਰਾਜਧਾਨੀ ਡਬਲਿਨ ‘ਚ ਵੀਰਵਾਰ (23 ਨਵੰਬਰ) ਦੁਪਹਿਰ ਨੂੰ ਇਕ ਸਕੂਲ ਦੇ ਬਾਹਰ ਕਰੀਬ 5 ਲੋਕਾਂ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। 5 ਸਾਲ ਦੇ ਬੱਚੇ ਸਮੇਤ ਇਕ ਔਰਤ ਗੰਭੀਰ ਜ਼ਖਮੀ ਹੋ ਗਈ। ਆਇਰਿਸ਼ ਟਾਈਮਜ਼ ਮੁਤਾਬਕ ਹਮਲੇ ‘ਚ ਤਿੰਨ ਬੱਚੇ ਵੀ ਜ਼ਖਮੀ ਹੋਏ ਹਨ। ਹਮਲੇ ਤੋਂ ਬਾਅਦ ਡਬਲਿਨ ਵਿੱਚ ਦੰਗੇ ਭੜਕ ਗਏ।
ਆਇਰਿਸ਼ ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਫਿਲਹਾਲ ਹਮਲੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕੋਈ ਅੱਤਵਾਦੀ ਘਟਨਾ ਵੀ ਹੋ ਸਕਦੀ ਹੈ। ਆਇਰਿਸ਼ ਟਾਈਮਜ਼ ਮੁਤਾਬਕ ਹਮਲੇ ਤੋਂ ਬਾਅਦ ਕੁਝ ਲੋਕ ਪਾਰਨੇਲ ਸਕੁਏਅਰ ਵਿੱਚ ਇੱਕ ਸਮੂਹ ਵਿੱਚ ਇਕੱਠੇ ਹੋ ਗਏ ਅਤੇ ਪ੍ਰਵਾਸੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ।