Connect with us

Pakistan

ਪਾਕਿਸਤਾਨ: ਮੋਟਰਸਾਈਕਲ ਬੰਬ ਧਮਾਕੇ ‘ਚ 2 ਦੀ ਮੌਤ, 5 ਜ਼ਖਮੀ

Published

on

8 ਅਪ੍ਰੈਲ 2024: ਦੱਖਣੀ-ਪੱਛਮੀ ਪਾਕਿਸਤਾਨ ‘ਚ ਇਕ ਮੋਟਰਸਾਈਕਲ ‘ਤੇ ਰੱਖੇ ਬੰਬ ਦੇ ਫਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਇਕ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਦਿੱਤੀ।

ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਨੂੰ ਗੁਆਂਢੀ ਸਿੰਧ ਸੂਬੇ ਦੇ ਕਰਾਚੀ ਸ਼ਹਿਰ ਨਾਲ ਜੋੜਨ ਵਾਲੇ ਮੁੱਖ ਮਾਰਗ ‘ਤੇ ਸਥਿਤ ਖੁਜ਼ਦਾਰ ‘ਚ ਐਤਵਾਰ ਨੂੰ ਹੋਏ ਧਮਾਕੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਦੇ ਡਿਪਟੀ ਕਮਿਸ਼ਨਰ ਮੁਹੰਮਦ ਆਰਿਫ਼ ਜਰਕੋਨ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਇੱਕ ਔਰਤ ਅਤੇ ਦੋ ਪੁਲਿਸ ਅਧਿਕਾਰੀ ਸ਼ਾਮਲ ਹਨ।