Connect with us

Haryana

ਜਹਿਰੀਲੀ ਸ਼ਾਰਾਬ ਪੀਣ ਦੇ ਨਾਲ 6 ਲੋਕਾਂ ਦੀ ਹੋਈ ਮੌ+ਤ…

Published

on

ਜ਼ਹਿਰੀਲੀ ਸ਼ਰਾਬ ਨੇ ਲਈ 6 ਜਾਨਾਂ

ਯਮੁਨਾਨਗਰ ਦੇ ਪਿੰਡ ਮਾਂਡਬਾੜੀ ‘ਚ ਵਾਪਰਿਆ ਹਾਦਸਾ

ਮ੍ਰਿਤਕਾਂ ਨੂੰ ਪਹਿਲਾਂ ਲੱਗੀਆਂ ਖੂਨ ਦੀਆਂ ਉਲਟੀਆਂ ਤੇ ਫਿਰ ਹੋਈ ਮੌਤ

ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ

9 ਨਵੰਬਰ 2023: ਜਹਿਰੀਲੀ ਸ਼ਾਰਾਬ ਪੀਣ ਦੇ ਨਾਲ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਖ਼ਬਰ ਯਮੁਨਾਨਗਰ ਦੇ ਪਿੰਡ ਮਾਂਡੇਬਾੜੀ ਦੀ ਹੈ ਜਿੱਥੇ ਇੱਕ ਤੋਂ ਬਾਅਦ ਇੱਕ ਕੁੱਲ 6 ਲੋਕਾਂ ਦੀ ਮੌਤ ਹੋ ਗਈ ਹੈ| ਹਾਲਾਂਕਿ ਚਾਰ ਨੌਜਵਾਨਾਂ ਦਾ ਅੰਤਿਮ ਸਸਕਾਰ ਕੀਤਾ ਜਾ ਚੁੱਕਾ ਹੈ, ਹੁਣ ਤੱਕ 6 ਲੋਕਾਂ ਦੀ ਮੌਤ ਤੋਂ ਬਾਅਦ ਪਿੰਡ ਚ ਸੋਗ ਦਾ ਮਾਹੌਲ ਫੈਲਿਆ ਹੋਇਆ ਹੈ,ਤੇ ਇਹ ਸਭ ਦਾ ਕਾਰਨ ਪਿੰਡ ਚ ਹੀ ਵਿਕਦੀ ਜ਼ਹਿਰੀਲੀ ਸ਼ਰਾਬ ਨੂੰ ਮੰਨਿਆ ਜਾ ਰਿਹਾ ਹੈ| ਖੈਰ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਜਾਂਚ ਅਰੰਭ ਦਿੱਤੀ ਹੈ,ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਪੀੜਤਾਂ ਵੱਲੋਂ ਪਹਿਲਾਂ ਖੂਨ ਦੀਆਂ ਉਲਟੀਆਂ ਕੀਤੀਆਂ ਗਈਆਂ ਤੇ ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਹੈ|