Corona Virus
ਜਲੰਧਰ ‘ਚ ਕੋਰੋਨਾ ਦੇ 7 ਨਵੇਂ ਕੇਸ ਆਏ ਸਾਹਮਣੇ

ਪੰਜਾਬ ਵਿੱਚ ਆਏ ਦਿਨ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 3 ਕੇਸ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਹਨ, ਜੋ ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿੱਚ ਰਹਿ ਰਹੇ ਸਨ। ਜਦਕਿ ਬਾਕੀ 4 ਕੇਸ 1 ਬਸੰਤ ਨਗਰ, 1 ਗੋਵਿੰਦ ਨਗਰ ਅਤੇ 2 ਬਸਤੀ ਦਾਨਿਸ਼ਮਾਂਡਾ ਦੇ ਹਨ। ਇਸ ਦੇ ਨਾਲ ਹੁਣ ਜਲੰਧਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 162 ਹੋ ਗਈ ਹੈ।