Connect with us

Punjab

7ਵੀਂ ਜਮਾਤ ਦੀ ਬੱਚੀ ਨੇ 2 ਮਜਿੰਲਾ ਇਮਾਰਤ ਤੋਂ ਮਾਰੀ ਛਾਲ, ਜਾਣੋ ਕੀ ਸੀ ਵਜ੍ਹਾ

Published

on

ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਇਕ ਨਿਜੀ ਸਕੂਲ ਦਾ ਹੈ ਜਿਥੋਂ ਦੀ ਸਤਵੀਂ ਕਲਾਸ ਦੀ ਹਰਨੂਰ ਨਾਮ ਦੀ ਵਿਦਿਆਰਥਣ ਤੇ ਸਕੂਲ ਦੇ ਪੇਪਰਾਂ ਵਿਚ ਪਰਚੀ ਚਲਾਉਣ ਦੇ ਦੋਸ਼ ਵਿਚ ਸਕੂਲ ਟੀਚਰ ਵਲੌ ਇਹਨਾ ਕੁ ਦਵਾਬ ਪਾਇਆ ਅਤੇ ਡਾਂਟੀਆ ਗਿਆ ਕਿ ਉਸ ਵਲੌ ਘਰ ਜਾ ਕੇ ਦੋ ਮੰਜਿਲਾ ਛਤ ਤੌ ਛਲਾਂਗ ਲਗਾ ਦਿਤੀ ਗਈ ਅਤੇ ਜਿਸ ਨੂੰ ਹਸਪਤਾਲ ਲਿਜਾਉਣ ਤੇ ਡਾਕਟਰਾਂ ਵਲੌ ਜਵਾਬ ਤਕ ਦੇ ਦਿੱਤਾ ਗਿਆ ਪਰ ਉਸਦੀ ਕਿਸਮਤ ਚੰਗੀ ਸੀ ਕੀ ਉਸਦੇ ਸ਼ਰੀਰ ਵਿਚ ਮਲਟੀਬਲ ਫਰੇਕਚਰ ਹੋਣ ਦੇ ਬਾਵਜੂਦ ਉਸਦੀ ਜਾਨ ਬਚ ਗਈ।

ਇਸ ਸੰਬਧੀ ਉਸਦੇ ਮਾਤਾ ਪਿਤਾ ਅਤੇ ਪੀੜੀਤ ਹਰਨੂਰ ਵਲੌ ਸਕੂਲ ਅਧਿਆਪਕਾ ਕਿਰਨ ਤੇ ਦੋਸ਼ ਲਗਾਏ ਗਏ ਹਨ ਕਿ ਉਸਨੇ ਜਾਣਬੁਝ ਕੇ ਰਜਿਸ਼ਨ ਸਾਡੀ ਬੇਟੀ ਨੂੰ ਪੇਪਰਾਂ ਵਿਚ ਪਰਚੀ ਚਲਾਉਣ ਦੇ ਨਾਮ ਦੇ ਬਦਨਾਮ ਕਰਦਿਆ ਇਹਨਾ ਕੁ ਹਰਾਸ਼ ਕੀਤਾ ਕਿ ਉਹ ਆਪਣੇ ਘਰ ਆਈ ਅਤੇ ਉਸਨੇ ਦੋ ਮੰਜਿਲਾ ਛਤ ਤੌ ਛਲਾਂਗ ਲਗਾ ਖੁਦਕੁਸ਼ੀ ਕਰ ਦੀ ਕੌਸ਼ਿਸ਼ ਕੀਤੀ ਜਿਸ ਨਾਲ ਉਸਦੇ ਸ਼ਰੀਰ ਵਿਚ ਮਲਟੀਬਲ ਫਰੇਕਚਰ ਹੋਣ ਦੇ ਉਸਦੀ ਜਾਨ ਮਸਾ ਬਚ,ਪਾਈ ਹੈ ਇਸ ਸੰਬਧੀ ਉਹਨਾ ਇਨਸਾਫ ਦੀ ਗੁਹਾਰ ਲਗਾਉਂਦਿਆਂ ਪੁਲਿਸ ਪ੍ਰਸ਼ਾਸ਼ਨ ਕੌਲੌ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਟੀਚਰ ਕਿਰਨ ਦਾ ਕਹਿਣਾ ਹੈ ਕਿ ਇਹ ਲੜਕੀ ਹਰਨੂਰ ਕੌਲੌ ਦੌ ਵਾਰ ਪੇਪਰਾਂ ਵਿਚ ਪਰਚੀ ਫੜੀ ਗਈ ਸੀ ਪਰ ਉਸ ਵਲੌ ਪੇਪਰ ਅਤੇ ਪਰਚੀ ਫੜਾਉਣ ਸਮੇ ਜਿਦ ਕੀਤੀ ਤਾ ਉਸਨੂੰ ਡਾਂਟਣ ਤੇ ਉਸਨੇ ਇਹ ਕਦਮ ਚੁੱਕਿਆ ਹੈ ਜਿਸ ਵਿਚ ਉਹਨਾ ਦਾ ਕੋਈ ਕਸੂਰ ਨਹੀਂ ਹੈ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਪਰ ਅਜੇ ਤਕ ਪੀੜੀਤ ਪਰਿਵਾਰ ਨੇ ਬਿਆਨ ਦਰਜ ਨਹੀ ਕਰਵਾਏ ਹਨ ਬਿਆਨ ਦਰਜ ਹੋਣ ਤੌ ਬਾਦ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ।