Punjab
8 ਮਹੀਨੇ ਪਹਿਲਾਂ ਕੈਨੇਡਾ ਪੜ੍ਹਨ ਗਏ ਦਸਤਾਰਧਾਰੀ ਨੌਜਵਾਨ ਦਾ ਕਤਲ, ਸਦਮੇ ‘ਚ ਡੁੱਬਿਆ ਪਰਿਵਾਰ!

ਦਿਨੋ-ਦਿਨ ਵੱਧ ਰਹੇ ਨਸ਼ੇ ਤੋਂ ਡਰਦੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਤੋਰ ਰਹੇ ਹਨ ਪਰ ਉੱਥੇ ਵੀ ਸਾਡੀ ਨੌਜਵਾਨ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਨਹੀਂ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜ਼ਿਲ੍ਹਾਂ ਮਲੇਰਕੋਟਲਾ ਦੇ ਪਿੰਡ ਬਡਲਾ ਤੋਂ, ਜਿੱਥੋ ਦਾ ਰਹਿਣ ਵਾਲਾ 22 ਸਾਲਾ ਦਸਤਾਰਧਾਰੀ ਨੌਜਵਾਨ ਜਸ਼ਨਦੀਪ ਸਿੰਘ ਮਾਨ ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਮੌਤ ਹੋ ਗਈ ਹੈ। ਪਤਾ ਲੱਗਿਆ ਹੈ ਕਿ ਜਸ਼ਨਦੀਪ ਸਿੰਘ ਦਾ ਕਤਲ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਦੇ ਡਾਊਨਟਾਊਨ ‘ਚ ਜਸ਼ਨਦੀਪ ਸਿੰਘ ਮਾਨ ਨੂੰ ਬੁੱਧਵਾਰ ਇੱਕ ਪਾਰਕੇਡ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ, ਜੋ ਕਿ ਕਰੀਬ ਅੱਠ ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਪੁੱਜਾ ਸੀ। ਪੁਲਿਸ ਨੇ ਇਸ ਮਾਮਲੇ ‘ਚ 40 ਸਾਲਾ ਐਡਗਰ ਵਿਸਕਰ ‘ਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਾਏ ਹਨ, ਜੋ ਵਾਰਦਾਤ ਤੋਂ ਬਾਅਦ ਮੌਕੇ ‘ਤੇ ਹੀ ਖੜ੍ਹਾ ਰਿਹਾ। ਹੈਰਾਨੀ ਦੀ ਗੱਲ ਤਾਂ ਇਹ ਸਾਹਮਣੇ ਆਈ ਹੈ ਕਿ ਮੁਲਜ਼ਮ ਲਾਸ਼ ਦੇ ਕੋਲ ਹੀ ਖੜ੍ਹਾ ਹੋਇਆ ਸੀ।
ਇਸ ਮਾਮਲੇ ਦੀ ਜਾਣਕਾਰੀ ਦੇਣ ਵਾਲੇ ਐਡਮਿੰਟਨ ਪੁਲਿਸ ਅਤੇ ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ ਤੋਂ ਮੰਗ ਕਰ ਰਹੇ ਹਨ ਕਿ ਇਸ ਘਟਨਾ ਦੀ ਜਾਂਚ ਇੱਕ ਨਫਰਤੀ ਅਪਰਾਧ ਵਜੋਂ ਕੀਤੀ ਜਾਵੇ। ਮ੍ਰਿਤਕ ਨੌਜਵਾਨ ਦਾ ਸਬੰਧ ਪਿੰਡ ਬਡਲਾ ਜ਼ਿਲ੍ਹਾ ਮਲੇਰਕੋਟਲਾ ਨਾਲ ਸੀ। ਕਥਿਤ ਕਾਤਲ ਨੇ ਮਾਰਨ ਲਈ ਬੌਕਸ-ਕਟਰ ਦੀ ਵਰਤੋਂ ਕੀਤੀ ਦੱਸੀ ਜਾਂਦੀ ਹੈ।
ਜਸ਼ਨਦੀਪ ਸਿੰਘ ਦੀ ਮੌਤ ਬਾਰੇ ਖ਼ਬਰ ਮਿਲਦਿਆਂ ਸਾਰ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ, ਉੱਥੇ ਹੀ ਪਰਿਵਾਰ ਵੱਲੋਂ ਪੁੱਤ ਦੀ ਮੌਤ ਦਾ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੂਰੇ ਪਿੰਡ ਵਿੱਚ ਇਸ ਸਮੇਂ ਸੋਗ ਵਾਲਾ ਮਾਹੌਲ ਹੈ।