Politics
ਰਾਜ ਸਭਾ ‘ਚ 8 ਸੰਸਦ ਮੈਂਬਰ ਹੋਏ ਸਸਪੈਂਡ,ਰੂਲ ਬੁੱਕ ਪਾੜਨ ਦੀ ਕੀਤੀ ਸੀ ਕੋਸ਼ਿਸ਼
ਰਾਜ ਸਭਾ ‘ਚ 8 ਸੰਸਦ ਮੈਂਬਰ ਹੋਏ ਸਸਪੈਂਡ ,7 ਦਿਨਾਂ ਲਈ ਸੰਸਦ ਮੈਂਬਰਾਂ ਨੂੰ ਕੀਤਾ ਸਸਪੈਂਡ

ਰਾਜ ਸਭਾ ‘ਚ 8 ਸੰਸਦ ਮੈਂਬਰ ਹੋਏ ਸਸਪੈਂਡ
7 ਦਿਨਾਂ ਲਈ ਸੰਸਦ ਮੈਂਬਰਾਂ ਨੂੰ ਕੀਤਾ ਸਸਪੈਂਡ
ਰੂਲ ਬੁੱਕ ਵੀ ਪਾੜਨ ਦੀ ਕੀਤੀ ਸੀ ਕੋਸ਼ਿਸ਼
ਆਰਡੀਨੈਂਸ ਦਾ ਕਰ ਰਹੇ ਸੀ ਵਿਰੋਧ
21 ਸਤੰਬਰ : ਕੱਲ੍ਹ ਐਤਵਾਰ ਰਾਜ ਸਭਾ ਜੋ ਹੰਗਾਮਾ ਹੋਇਆ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ ਹੈ। ਸੰਸਦ ਮੈਂਬਰਾਂ ਨੇ ਰਾਜ ਸਭਾ ਦੀਆਂ ਸਾਰੀਆਂ ਮਰਿਯਾਦਾਵਾਂ ਪਾਰ ਕਰ ਦਿੱਤੀਆਂ ,ਉਹਨਾਂ ਨੇ ਖੇਤੀ ਆਰਡੀਨੈਂਸ ਦਾ ਵਿਰੋਧ ਕਰਦੇ ਹੋਏ ਰਾਜ ਸਭਾ ਦੀ ਸੀਮਾ ਦੀ ਉਲੰਘਣਾ ਕੀਤੀ ਅਤੇ ਰੂਲ ਬੁੱਕ ਵੀ ਪਾੜਨ ਦੀ ਕੋਸ਼ਿਸ਼ ਕੀਤੀ। ਇਸ ਭਾਰੀ ਹੰਗਾਮੇ ਕਾਰਨ ਰਾਜ ਸਭਾ ਸਪੀਕਰ ਐੱਮ ਵੈਂਕੇਈਆ ਨਾਇਡੂ ਨੇ ਇਹਨਾਂ ਸੰਸਦ ਮੈਂਬਰਾਂ ਨੂੰ 7 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ।
ਇਹ 8 ਸੰਸਦ ਮੈਂਬਰ ਹਨ ਜਿੰਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬ੍ਰਾਇਨ,ਤ੍ਰਿਣਮੂਲ ਕਾਂਗਰਸ ਦੇ ਡੇਲਾ ਸੇਨ,ਆਮ ਆਦਮੀ ਪਾਰਟੀ ਦੇ ਸੰਜੇ ਸਿੰਘ,ਕਾਂਗਰਸ ਦੇ ਰਾਜੀਵ ਸਾਟਵ,ਕਾਂਗਰਸ ਦੇ ਸਈਅਦ ਨਾਸਿਰ ਹੁਸੈਨ,ਕਾਂਗਰਸ ਦੇ ਰਿਪੁਨ ਬੋਰਾ,ਸੀਪੀਆਈ ਤੋਂ ਕੇਕੇ ਰਾਗੇਸ਼ ਅਤੇ ਸੀਪੀਆਈ ਤੋਂ ਐਲਮਲਾਰਾਨ ਕਰੀਮ ਹਨ ਜਿੰਨਾ ਨੇ ਬੀਤੇ ਦਿਨ ਰਾਜ ਸਭਾ ਨੂੰ ਆਪਣੇ ਸਰ ਤੇ ਚੁੱਕ ਲਿਆ ਸੀ ਅਤੇ ਰਾਜ ਸਭਾ ਦੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਸੀ।
Continue Reading