Corona Virus
ਮੋਹਾਲੀ Flash : 8 ਨਵੇਂ ਮਰੀਜ਼ ਪਾਏ ਗਏ ਕੋਰੋਨਾ ਪੌਜ਼ਿਟਿਵ ,ਕੁੱਲ ਗਿਣਤੀ ਹੋਈ 11
ਮੋਹਾਲੀ, ਬਲਜੀਤ ਮਰਵਾਹਾ, 29 ਮਈ : ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੇ ਚਪੇੜ ਵਿੱਚ ਲੈ ਲਿਆ ਹੈ। ਜਿਸ ਕਰਕੇ ਦੇਸ਼ ਭਰ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਹੈ। ਦਸ ਦਈਏ ਕਿ ਇਸ ਲੌਕਡਾਊਨ ਨੇ ਆਪਣਾ ਚੌਥਾ ਪੜਾਹ ਖ਼ਤਮ ਕਰ ਲਿਆ ਅਤੇ ਪੰਜਵੇ ਪੜਾਹ ਤੱਕ ਪਹੁੰਚਣ ਦੀ ਤਦਾਰ ‘ਤੇ ਹੈ ਲੇਕਿਨ ਇਸ ਮਹਾਂਮਾਰੀ ਨੇ ਆਪਣਾ ਪ੍ਰਭਾਵ ਨਹੀਂ ਛੱਡਿਆ।
ਜਿਸਦੇ ਚਲਦਿਆਂ ਮੋਹਾਲੀ ਜ਼ਿਲ੍ਹੇ ਵਿੱਚ 8 ਮਰੀਜ਼ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। 3 ਮੋਹਾਲੀ ਦੇ ਨਿਵਾਸੀ ਅਤੇ ਬਾਕੀ ਦੂਜੇ ਰਾਜਾਂ ਦੇ ਵਾਸੀ ਹਨ। ਜਿਸ ਕਾਰਨ ਮੋਹਾਲੀ ‘ਚ ਕੋਰੋਨਾ ਦੀ ਗਿਣਤੀ 11 ਹੋ ਗਈ ਹੈ। ਜ਼ਿਕਰਯੋਗ ਹੈ ਕਿ 25 ਮਈ ਤੋਂ ਸ਼ੁਰੂ ਹੋਈਆਂ ਘਰੇਲੂ ਉਡਾਣਾਂ ਰਾਹੀਂ ਇਹ ਲੋਕ ਮੋਹਾਲੀ ਦੇ ਏਅਰਪੋਰਟ ਉੱਤੇ ਉੱਤਰੇ ਸਨ।