Punjab
90 ਸਾਲਾ ਬਜ਼ੁਰਗ ਔਰਤ ਨੇ ਦਿੱਤੀ ਕੋਰੋਨਾ ਨੂੰ ਮਾਤ

- ਹਸਪਤਾਲ ਸਟਾਫ਼ ਵਲੋਂ ਬਜ਼ੁਰਗ ਔਰਤ ਨੂੰ ਭਾਵੁਕ ਤੇ ਨਿੱਘੀ ਵਿਦਾਇਗੀ ਨਾਲ ਭੇਜਿਆ
ਸੰਗਰੂਰ , 08 ਜੁਲਾਈ (ਵਿਨੋਦ ਗੋਇਲ): ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸੰਗਰੂਰ ਜ਼ਿਲ੍ਹੇ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜਦੋਂ ਮਿਸ਼ਨ ਫਤਿਹ ਤਹਿਤ 90 ਸਾਲਾ ਬਜ਼ੁਰਗ ਔਰਤ ਨੇ ਕੋਰੋਨਾ ਨੂੰ ਮਾਤ ਦਿੱਤੀ। ਇਸ ਮੌਕੇ ਹਸਪਤਾਲ ਦੇ ਸਟਾਫ਼ ਵਲੋਂ ਬਜ਼ੁਰਗ ਔਰਤ ਨੂੰ ਭਾਵੁਕ ਤੇ ਨਿੱਘੀ ਵਿਦਾਇਗੀ ਨਾਲ ਭੇਜਿਆ ਗਿਆ। ਤੰਦਰੁਸਤ ਹੋ ਕੇ ਆਪਣੇ ਘਰ ਜਾਣ ਦੀ ਖੁਸ਼ੀ ‘ਚ 90 ਸਾਲਾ ਮਾਤਾ ਜਲ ਕੌਰ ਦੇ ਚੇਹਰੇ ਤੇ ਸਾਫ ਨਜ਼ਰ ਆ ਰਹੀ ਸੀ ਕਿਓਂਕਿ ਬਜ਼ੁਰਗ ਅਵਸਥਾ ਵਿਚ 90 ਸਾਲਾ ਬਜ਼ੁਰਗ ਨੇ ਹੌਸਲਾ ਨਹੀਂ ਛੱਡਿਆ ਅਤੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੰੂ ਮਾਤ ਦੇ ਦਿੱਤੀ।

ਡਾਕਟਰਾਂ ਨੇ ਦੱਸਿਆ ਕਿ ਕੋਰੋਨਾ ਦੀ ਬਿਮਾਰੀ ਨਾਲ ਲੜਨ ਲਈ ਜਿੱਥੇ ਪ੍ਰਹੇਜ ਜਰੂਰੀ ਹਨ ਉਥੇ ਹੌਸਲਾ ਸਭ ਤੋਂ ਵੱਡੀ ਤਾਕਤ ਹੈ ਜੋ ਮਾਤਾ ਜਲ ਕੌਰ ਨੇ ਦਿਖਾਇਆ ਹੈ ਹਾਲਾਂਕਿ ਹੁਣ ਉਹਨਾਂ ਨੂੰ ਇਕ ਹਫਤੇ ਲਈ ਘਰ ਵਿਚ ਇਕਾਤਵਾਸ ਕੀਤਾ ਜਾਵੇਗਾ।
ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ ‘ਚ ਵੱਡੀ ਕਾਮਯਾਬੀ ਹੈ ਪਰ ਇਸ ਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ।ਵਰਲਡ ਪੰਜਾਬੀ ਵਲੋਂ ਵੀ 90 ਸਾਲਾ ਬਜ਼ੁਰਗ ਮਾਤਾ ਜਲ ਕੌਰ ਨੂੰ ਉਨ੍ਹਾਂ ਦੇ ਜ਼ਜ਼ਬੇ ਲਈ ਸਲਾਮ।