Punjab
98 ਫੀਸਦੀ ਚਰਨਜੀਤ ਚੰਨੀ ਦੇ ਹੱਕ ਚ ਵੋਟ ਹੋਈ ਹੈ

ਚਰਨਜੀਤ ਚੰਨੀ ਨੂੰ ਐਲਾਨ ਕਰਨ ਤੋਂ ਪਹਿਲਾ ਪਾਰਟੀ ਹਾਈਕਮਾਂਡ ਨੇ ਸਾਰੇ ਕਾਂਗਰਸੀ ਉਮੀਦਵਾਰਾਂ ਅਤੇ ਕਾਂਗਰਸ ਦੇ ਮੁਖ ਲੀਡਰਾਂ ਦੀ ਰਾਇ ਲਈ ਗਈ ਅਤੇ 98 ਫੀਸਦੀ ਚਰਨਜੀਤ ਚੰਨੀ ਦੇ ਹੱਕ ਚ ਵੋਟ ਆਈ ਸੀ ਇਹ ਕਹਿਣਾ ਹੈ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਉਮੀਦਵਾਰ ਮੰਤਰੀ ਅਰੁਣਾ ਚੌਧਰੀ ਦਾ ਉਥੇ ਹੀ ਅਰੁਣਾ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਖ ਮੰਤਰੀ ਚੇਹਰੇ ਚਰਨਜੀਤ ਸਿੰਘ ਚੰਨੀ ਦੇ ਐਲਾਨ ਨੂੰ ਲੈਕੇ ਲੋਕਾਂ ਚ ਵੱਡਾ ਉਤਸ਼ਾਹ ਹੈ ਅਤੇ ਪੂਰੀ ਪਾਰਟੀ ਚ ਵੱਡਾ ਉਭਾਰ ਆਇਆ ਹੈ ਇਸ ਫੈਸਲੇ ਨਾਲ ਪੰਜਾਬ ਭਰ ਦੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਵੱਡਾ ਲਾਭ ਹੋਵੇਗਾ ਅਤੇ ਲੋਕ ਚਰਨਜੀਤ ਸਿੰਗ ਚੰਨੀ ਦੇ ਕੰਮਾਂ ਨੂੰ ਲੈਕੇ ਦੋਬਾਰਾ ਕਾਂਗਰਸ ਨੂੰ ਵੱਡੀ ਜਿੱਤ ਦੇਣਗੇ |