Amritsar
ਅੰਮ੍ਰਿਤਸਰ ‘ਚ ਚਲਿਆਂ ਸ਼ਰੇਆਮ ਬੋਤਲਾਂ ਤੇ ਗੁੰਡਾਗਰਦੀ
ਅੰਮ੍ਰਿਤਸਰ,02 ਜੁਲਾਈ (ਗੁਰਪ੍ਰੀਤ ਸਿੰਘ): ਕੋਰੋਨਾ ਮਹਾਮਾਰੀ ਕਾਰਨ ਜਿਥੇ ਦੇਸ਼ ਦੁਨੀਆ ਸਮੇਤ ਪੰਜਾਬ ਵਿਚ ਵੀ ਸਖ਼ਤ ਤੌਰ ਤੇ ਲਾਕ ਡਾਊਨ ਸੀ ਉਸ ਸਮੇਂ ਗੁੰਡਾਗਰਦੀ ਅਮਿਤ ਹੋਰ ਵੀ ਗੈਰਕਾਨੂੰਨੀ ਕੰਮ ‘ਚ ਕਮੀ ਆਈ ਸੀ। ਲੇਕਿਨ ਜਦੋ ਦਾ ਲਾਕ ਡਾਊਨ ਦੇ ਵਿਚ ਢਿਲ ਮਿਲੀ ਹੈ ਓਦੋਂ ਤੋਂ ਹੀ ਗੈਰਕਾਨੂੰਨੀ ਕੰਮਾਂ ‘ਚ ਵਾਧਾ ਹੋਇਆ ਹੈ।
ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿਥੇ ਸ਼ਰੇਆਮ ਬੋਤਲਾਂ ਵੀ ਚਲੀਆਂ ਤੇ ਨਾਲ ਹੀ ਗੁੰਡਾਗਰਦੀ ਵੀ। ਹਾਲਾਂਕਿ ਪੀੜਤ ਪਰਿਵਾਰ ਨੇ ਇਸ ਬਾਰੇ ਪੁਲਸ ਨੂੰ ਪਹਿਲਾਂ ਜਾਣੂ ਕਰਵਾਇਆ ਸੀ। ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਦੂਸਰੀ ਧਿਰ ਨੇ ਰਾਤ ਦੇ ਵੇਲੇ ਆ ਕੇ ਪਹਿਲੀ ਧਿਰ ਤੇ ਧਾਵਾ ਬੋਲ ਦਿੱਤਾ। ਜਿਸ ਵਿੱਚ ਇੱਕ ਆਦਮੀ ਜਖ਼ਮੀ ਹੋ ਗਿਆ ।
ਇਸਦੇ ਨਾਲ ਹੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਦੂਸਰੀ ਧਿਰ ਦੇ ਮੁੰਡਿਆਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸੀ। ਜਿਸ ਤੋਂ ਬਾਅਦ ਰੰਜਿਸ਼ ‘ਚ ਆ ਕੇ ਉਹਨਾਂ ਵਲੋਂ ਸ਼ਰੇਆਮ ਹਮਲਾ ਕਰ ਕੀਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਜੰਕਰੈ ਦਿੰਦੇ ਕਿਹਾ ਕਿ ਇਸ ਮਾਮਲੇ ਦੀ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ।