Punjab
ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹ ‘ਚੋਂ 6 ਮੋਬਾਈਲ ਬਰਾਮਦ

ਨਾਭਾ, 02 ਜੁਲਾਈ (ਭੁਪਿੰਦਰ ਸਿੰਘ): ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਦਿਨੋ-ਦਿਨ ਮੋਬਾਇਲ ਮਿਲਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਜੇਕਰ ਗੱਲ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲਾਂ ਵਿੱਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਊਰਿਟੀ ਜੇਲ੍ਹ ਦੀ ਕੀਤੀ ਜਾਵੇ ਤਾਂ ਜੇਲ੍ਹਾਂ ਅੰਦਰ 6 ਮੋਬਾਈਲ ਮਿਲਨ ਨਾਲ ਜੇਲ੍ਹ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ, ਕਿਉਂਕਿ ਇੱਕੋ ਸਮੇਂ ਵਿੱਚ ਇੱਕੋ ਬੈਰਕ ਵਿੱਚ 6 ਮੋਬਾਇਲ ਮਿਲਣਾ ਕਿਤੇ ਨਾ ਕਿਤੇ ਮਿਲੀਭਗਤ ਦਾ ਇਸ਼ਾਰਾ ਕਰਦੇ ਹਨ। ਭਾਵੇਂ ਕਿ ਇਹ ਮੋਬਾਈਲ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਦੇ ਦੌਰਾਨ ਮਿਲੇ ਹਨ। ਪਰ ਜਦੋਂ ਬਾਹਰੋਂ ਤਲਾਸ਼ੀ ਆਉਂਦੀ ਹੈ ਤਾਂ ਉਸ ਵਕਤ ਕੋਈ ਮੋਬਾਇਲ ਰਿਕਵਰ ਨਹੀਂ ਹੁੰਦਾ ਅਤੇ ਜਦੋਂ ਜੇਲ੍ਹ ਪ੍ਰਸ਼ਾਸਨ ਤਲਾਸ਼ੀ ਕਰਦਾ ਹੈ ਉਦੋਂ ਮੋਬਾਇਲ ਮਿਲ ਜਾਂਦੇ ਹਨ।
ਇਸ ਮੌਕੇ ਤੇ ਨਾਭਾ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਪੱਤਰ ਆਇਆ ਸੀ ਕਿ ਜੇਲ੍ਹ ਵਿੱਚੋਂ 6 ਮੋਬਾਇਲ ਰਿਕਵਰ ਕੀਤੇ ਗਏ ਹਨ ਤਾਂ ਉਸ ਦੇ ਆਧਾਰ ਤੇ ਅਸੀਂ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ। ਐਸਐਚਓ ਨੇ ਕਿਹਾ ਕਿ ਇਹ ਮਿਲੀ ਭਗਤ ਤੋਂ ਬਿਨਾਂ ਜੇਲ੍ਹ ਦੇ ਅੰਦਰ ਮੋਬਾਇਲ ਨਹੀਂ ਜਾ ਸਕਦੇ। ਅਸੀਂ ਇਸ ਸੰਬੰਧ ਵਿੱਚ ਮੋਬਾਈਲਾਂ ਦੀ ਫੋਨ ਡਿਟੇਲ ਕਢਾ ਕੇ ਜਾਂਚ ਕਰਾਂਗੇ ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਵਿੱਚ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਉੱਥੇ ਮੋਬਾਇਲ ਕਿਵੇਂ ਚਲੇ ਗਏ ਇਹ ਜੇਲ੍ਹ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ