Connect with us

India

ਮਾਲ ਮੰਤਰੀ ਕਾਂਗੜ 13 ਜੁਲਾਈ ਨੂੰ ਰੱਖਣਗੇ ਸਬ-ਤਹਿਸੀਲ ਕੰਪਲੈਕਸ ਬਿਆਸ ਦਾ ਨੀਂਹ ਪੱਥਰ

Published

on

ਚੰਡੀਗੜ, 10 ਜੁਲਾਈ : ਮਾਲ ਮੰਤਰੀ, ਪੰਜਾਬ ਸ.ਗੁਰਪ੍ਰੀਤ ਸਿੰਘ ਕਾਂਗੜ 13 ਜੁਲਾਈ ਨੂੰ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਸਬ-ਤਹਿਸੀਲ ਕੰਪਲੈਕਸ ਬਿਆਸ ਦਾ ਨੀਂਹ ਪੱਥਰ ਰੱਖਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ 19/06/2020 ਨੋਟੀਫਿਕੇਸ਼ਨ ਜਾਰੀ ਕਰਕੇ ਸਬ ਤਹਿਸੀਲ ਬਿਆਸ ਦਾ ਗਠਨ ਕੀਤਾ ਸੀ। ਇਸ ਸਬ ਤਹਿਸੀਲ ਵਿੱਚ 29 ਪਿੰਡਾਂ ਦੇ 10 ਪਟਵਾਰ ਸਰਕਲ ਸ਼ਾਮਲ ਕੀਤੇ ਗਏ ਹਨ ਜਿਹਨਾਂ ਦਾ ਕੁੱਲ ਰਕਬਾ 9898 ਹੈਕਟੇਅਰ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਕੋਵਿਡ 19 ਕਾਰਨ ਸਰਕਾਰ ਵੱਲੋਂ ਲਾਗੂ ਸੋਸ਼ਲ ਡਿਸਟੈਂਸ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਇਆ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਇਸ ਸਬ ਤਹਿਸੀਲ ਦੀ ਇਮਾਰਤ ਬਨਾਉਣ ਲਈ ਰਾਧਾ ਸੁਆਮੀ ਸਤਸੰਗ ਬਿਆਸ ਰਜਿਸਟਰਡ ਸੋਸਾਇਟੀ, ਡੇਰਾ ਬਾਬਾ ਜੈਮਲ ਸਿੰਘ ਵੱਲੋਂ 5 ਏਕੜ ਜ਼ਮੀਨ ਸਰਕਾਰ ਨੂੰ ਮੁਫ਼ਤ ਦਿੱਤੀ ਗਈ ਅਤੇ ਇਥੇ ਬਣਨ ਵਾਲੀ ਸਾਰੀ ਇਮਾਰਤ ਦਾ ਖਰਚਾ ਵੀ ਰਾਧਾ ਸੁਆਮੀ ਸਤਸੰਗ ਬਿਆਸ ਰਜਿਸਟਰਡ ਸੋਸਾਇਟੀ , ਡੇਰਾ ਬਾਬਾ ਜੈਮਲ ਸਿੰਘ ਵੱਲੋਂ ਹੀ ਕੀਤਾ ਜਾਣਾ ਹੈ । ਇਸ ਸਬ ਤਹਿਸੀਲ ਦੀ ਇਮਾਰਤ ਅਤਿ ਆਧੁਨਿਕ ਸਹੂਲਤਾਂ ਵਾਲੀ ਅਤੇ ਵਿਲੱਖਣ ਦਿੱਖ ਵਾਲੀ ਹੋਵੇਗੀ।