Corona Virus
ਭਾਰਤੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਕੀਤਾ ਗਿਆ ਰੋਸ ਪ੍ਰਦਰਸ਼ਨ
ਸੰਗਰੂਰ, ਵਿਨੋਦ ਗੋਇਲ, 16 ਜੁਲਾਈ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀ ਅਨਾਜ ਮੰਡੀ ਵਿਖੇ ਸਿੱਖਿਅਤ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲਾਂ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ ਤੇ ਪਹੁੰਚੇ। ਸੈਂਟਰ ਸਰਕਾਰ ਤਰਫੋਂ ਪਿਛਲੇ ਦਿਨੀਂ ਖੇਤੀਬਾੜੀ ਨਾਲ ਸਬੰਧਤ ਤਿੰਨ ਆਰਡੀਨੈਂਸ ਕੈਬਨਿਟ ਦੀ ਮਨਜ਼ੂਰੀ ਲੈ ਕੇ ਅਤੇ ਬਾਅਦ ਵਿੱਚ ਰਾਸ਼ਟਰਪਤੀ ਦੀ ਮੋਹਰ ਲਗਾ ਕੇ ਭਾਰਤ ਦੇ ਸਾਰੇ ਕਿਰਤੀ ਵਰਗਾਂ ਉਪਰ ਹੱਲਾ ਬੋਲ ਦਿੱਤਾ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਕਾਨੂੰਨ ਦੇ ਮੁਤਾਬਕ ਸਾਰਾ ਦੇਸ਼ ਇੱਕ ਮੰਡੀ ਇੱਕ ਬਣ ਜਾਵੇਗਾ। ਆਉਣ ਵਾਲੇ ਸੀਜ਼ਨ ਦੌਰਾਨ ਫ਼ਸਲਾਂ ਦੀ ਸਰਕਾਰੀ ਖ਼ਰੀਦ ਖ਼ਤਮ ਹੋ ਜਾਵੇਗੀ ।ਇਸ ਤੋਂ ਬਾਅਦ ਅਨਾਜ ਮੰਡੀਆਂ ਤੇ ਮਾਰਕੀਟ ਕਮੇਟੀਆਂ ਦਾ ਭੋਗ ਪਾ ਦਿੱਤਾ ਜਾਵੇਗਾ। ਹਜ਼ਾਰਾਂ ਦੀ ਗਿਣਤੀ ਵਿੱਚ ਕਿਰਤੀ ਲੋਕ ਬੇਰੁਜ਼ਗਾਰ ਹੋ ਜਾਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੱਛਲੇ ਪੈਂਹਟ ਸਾਲਾਂ ਤੋਂ ਚੱਲਿਆ ਆ ਰਿਹਾ। ਇਹ ਕਾਨੂੰਨ ਜੋ ਜ਼ਖੀਰੇਬਾਜ਼ੀ ਵਿਰੁੱਧ ਬਣਾਇਆ ਸੀ। ਉਸ ਦਾ ਭੋਗ ਪਾ ਦਿੱਤਾ ਜਾਵੇਗਾ। ਇਸ ਦੇ ਨਾਲ ਬਿਜਲੀ ਐਕਟ 2020 ਦੇ ਲਾਗੂ ਹੋ ਜਾਣ ਨਾਲ ਕਿਸਾਨਾਂ ਮਜ਼ਦੂਰਾਂ ਦੀ ਕਰਾਸ ਸਬਸਿਡੀ ਬੰਦ ਹੋ ਜਾਵੇਗੀ ।ਖੇਤੀਬਾੜੀ ਦਾ ਧੰਦਾ ਖਤਮ ਹੋ ਜਾਵੇਗਾ ।ਅਤੇ ਖੇਤੀ ਨਾਲ ਸੰਬੰਧਿਤ ਪੇਂਹਟ ਫੀਸਦੀ ਲੋਕ ਅੱਗੇ ਰੁਜ਼ਗਾਰ ਹੋ ਜਾਣਗੇ। ਅਨਾਜ ਦੀ ਸਰਕਾਰੀ ਖਰੀਦ ਦਾ ਭੋਗ ਪਾ ਕੇ ਸੂਬਿਆਂ ਦੀ ਕਰੋੜਾਂ ਰੁਪਏ ਦੀ ਕਮਾਈ ਖਤਮ ਹੋ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਰੋਨਾ ਦਾ ਸਹਾਰਾ ਲੈ ਕੇ ਲੋਕ ਵਿਰੋਧੀ ਕਾਨੂੰਨ ਲਾਗੂ ਕਰ ਰਹੀ ਹੈ ।ਡੀਜ਼ਲ ਅਤੇ ਪੈਟਰੋਲ ਦਾ ਮਹਿਕਮਾਂ ਕੰਟਰੋਲ ਮੁਕਤ ਹੋਣ ਕਰਕੇ ਕਿਰਤੀ ਲੋਕਾਂ ਦਾ ਖੂਨ ਨਚੋੜ ਰਿਹਾ ਹੈ ।ਪੂਰੇ ਦੇਸ਼ ਅੰਦਰ ਤੇਰਾਂ ਹਵਾਈ ਅੱਡਿਆਂ ਦਾ ਭੋਗ ਪਾ ਦਿੱਤਾ ਗਿਆ ਹੈ ।ਆਉਣ ਵਾਲੇ ਦਿਨਾਂ ਵਿੱਚ ਛੇ ਹੋਰ ਹਵਾਈ ਅੱਡੇ ਵੇਚੇ ਜਾਣੇ ਹਨ । ਬਹੁਤ ਸਾਰੀਆਂ ਖੰਡ ਮਿੱਲਾਂ ਕਾਲਜ ਯੂਨੀਵਰਸਿਟੀਆਂ ਅਤੇ ਸਰਕਾਰੀ ਥਾਵਾਂ ਗਹਿਣੇ ਰੱਖੀਆਂ ਜਾ ਰਹੀਆਂ ਹਨ । ਤਾਲਮੇਲ ਪ੍ਰੋਗਰਾਮ ਤਹਿਤ ਪੂਰੇ ਪੰਜਾਬ ਅੰਦਰ ਮਿਤੀ 27-07-2020 ਨੂੰ ਟਰੈਕਟਰਾਂ ਟਰਾਲੀਆਂ ਸਮੇਤ ਰੋਸ ਪ੍ਰਦਰਸ਼ਨ ਕਰਕੇ ਸਬੰਧਤ ਹਲਕੇ ਦੇ ਨੁਮਾਇੰਦੇ ਦੇ ਭਾਜਪਾ ਅਤੇ ਗੱਠਜੋੜ ਸਬੰਧਤ ਦਫ਼ਤਰਾਂ ਵੱਲ ਰੋਸ ਮਾਰਚ ਕੀਤਾ ਜਾਵੇਗਾ । ਮਿਤੀ 21-7-2020 ਤੋਂ ਲੈ ਕੇ ਸੈਂਟਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ।