Punjab
ਸੰਗਰੂਰ ‘ਚ 35 ਸਾਲਾਂ ਦੀ ਔਰਤ ਨੇ ਭੇਦ ਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

ਲੁਧਿਆਣਾ, 18 ਜੁਲਾਈ (ਸੰਜੀਵ ਸੂਦ): ਸੰਗਰੂਰ ਦੇ ਮੈਗ਼ਜ਼ੀਨ ਮੁਹੱਲੇ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦੀ ਹਰਪ੍ਰੀਤ ਕੋਰ ਨਾਮੀਂ 35 ਸਾਲਾਂ ਮਹਿਲਾਂ ਨੇ ਭੇਦ ਭਰੇ ਹਾਲਾਤਾਂ ਵਿੱਚ ਪੱਖੇ ਨਾਲ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ ਮਿਰਤਕਾਂ ਆਪਣੇ ਪਿੱਛੇ ਇੱਕ 14 ਸਾਲਾਂ ਲੜਕਾ ਅਤੇ ਇੱਕ 7 ਸਾਲ ਲੜਕੀ ਛੱਡ ਗਈ ਦੱਸਿਆ ਜਾਂਦਾ ਹੈ ਕਿ ਮਹਿਲਾਂ ਦਾ ਪਤੀ ਭੋਲੇਪਨ ਦਾ ਵਿਅਕਤੀ ਹੈ ਮਹੱਲੇ ਦੇ ਕੌਂਸਲਰ ਅਮਰਜੀਤ ਪੱਪੂ ਨੇ ਗੱਲ ਕਰਦਿਆਂ ਦੱਸਿਆ ਕਿ ਮਿਰਤਕਾਂ ਨੇ ਆਪਣੇ ਕਮਰੇ ਦਾ ਅੰਦਰੋਂ ਕੁੰਡੀ ਲਗਾਕੇ ਖ਼ੁਦਕੁਸ਼ੀ ਕਰ ਲਈ ਜਦ ਅਸੀਂ ਜਾਕੇ ਵੇਖਿਆ ਤਾਂ ਉਸ ਦੀ ਜਾਨ ਜਾ ਚੁੱਕੀ ਸੀ ਕੌਂਸਲਰ ਨੇ ਦੱਸਿਆ ਕਿ ਮਿਰਤਕ ਮਹਿਲਾ ਦਾ ਪਰਿਵਾਰ ਅਤਿ ਗਰੀਬ ਹੈ ਅਤੇ ਲੋਕਡੌਨ ਕਰਨ ਉਹਨਾਂ ਦਾ ਕੰਮਕਾਰ ਬੰਦ ਹੋ ਗਿਆ ਸੀ ਜਿਸ ਕਾਰਨ ਉਹ ਟੈਂਸ਼ਨ ਵਿੱਚ ਰਹਿੰਦੀ ਸੀ ਉਹਨਾਂ ਸਰਕਰ ਅੱਗੇ ਗੁਹਾਰ ਲਗਾਈ ਕਿ ਮਿਰਤਕ ਦੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ।
ਜਦੋਂ ਥਾਣਾ ਸਿਟੀ ਇੰਚਾਰਜ ਗੁਰਭਜਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਪਤਨੀ ਲਖਵਿੰਦਰ ਸਿੰਘ ਨੇ ਦਿਮਾਗੀ ਪ੍ਰਸ਼ਾਨੀ ਕਰਨ ਫਾਹਾ ਲਾਕੇ ਖ਼ੁਦਕੁਸ਼ੀ ਕੇ ਲਈ ਸੀ ਜਿਸ ਤੇ ਅਸੀਂ 74 ਦੀ ਕਾਰਵਾਈ ਕਰਕੇ ਲਾਸ਼ ਵਾਰਸ਼ਾ ਦੇ ਹਵਾਲੇ ਕਰ ਦਿੱਤੀ।