Connect with us

Punjab

ਜ਼ਮੀਨੀ ਵਿਵਾਦ ਕਾਰਨ ਗੋਲੀ ਮਾਰਕੇ ਨੌਜਵਾਨ ਦਾ ਕ਼ਤਲ

Published

on

  • ਜ਼ਮੀਨੀ ਵਿਵਾਦ ਨੂੰ ਲੈਕੇ ਚੱਲ ਰਿਹਾ ਵਿਵਾਦ
  • ਵਿਦੇਸ਼ ਤੋਂ ਪਰਤਿਆ ਸੀ ਮ੍ਰਿਤਕ ਨੌਜਵਾਨ
  • ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਤਰਨਤਾਰਨ , 18 ਜੁਲਾਈ (ਪਵਨ ਸ਼ਰਮਾ ): ਤਰਨ ਤਾਰਨ ਦੇ ਪਿੰਡ ਜੋੜਾ ਵਿਖੇ ਜਮੀਨੀ ਵਿਵਾਦ ਦੇ ਚੱਲਦਿਆਂ ਵਿਦੇਸ਼ੋ ਪਰਤੇ ਨੋਜਵਾਨ ਦਾ ਗੋਲੀਆਂ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ। ਕੁਝ ਮਹੀਨੇ ਪਹਿਲਾਂ ਨੋਰਵੇ ਤੋ ਵਾਪਸ ਆਪਣੇ ਪਰਿਵਾਰ ਨੂੰ ਮਿਲਣ ਆਇਆਂ ਸੀ ਅਤੇ ਲਾਕਡਾਊਨ ਦੇ ਚੱਲਦਿਆਂ ਵਾਪਸ ਜਾ ਨਹੀ ਸਕਿਆ ਬੀਤੀ ਰਾਤ ਜ਼ਮੀਨੀ ਵਿਵਾਦ ਦੇ ਚੱਲਦਿਆਂ ਉਸਦੇ ਹੀ ਪਿੰਡ ਦੇ ਵਿਅਕਤੀਆਂ ਨੇ ਉਸ ਨੂੰ ਅਤੇ ਉਸਦੇ ਭਰਾ ਨੂੰ ਮਾਰ ਦੇਣ ਦੀ ਨੀਅਤ ਨਾਲ ਘੇਰਕੇ ਉਹਨਾਂ ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਗੋਲੀ ਲੱਗਣ ਕਾਰਨ ਗੁਰਦੇਵ ਸਿੰਘ ਦੀ ਮੋਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦਾ ਭਰਾ ਸੁਖਦੇਵ ਸਿੰਘ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆਂ ਗਿਆ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਗ਼ਮਗੀਨ ਮਾਹੌਲ ਵਿੱਚ ਦੱਸਿਆਂ ਕਿ ਉਹਨਾਂ ਦਾ ਪਿੰਡ ਦੇ ਕੁਝ ਵਿਅਕਤੀਆਂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਸੀ। ਪੰਚਾਇਤ ਵੱਲੋ ਇੱਕ ਮਹੀਨਾ ਪਹਿਲਾਂ ਹੀ ਉਹਨਾਂ ਦਾ ਦੋਵਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿੱਤਾ ਗਿਆਂ ਸੀ। ਲੇਕਿਨ ਬੀਤੀ ਰਾਤ ਜਦ ਉਹ ਆਪਣੇ ਖੇਤ ਤੋਂ ਵਾਪਸ ਘਰ ਆ ਰਹੇ ਸਨ ਤਾਂ ਪਿੰਡ ਦੇ ਕੁਝ ਲੋਕਾਂ ਵੱਲੋ ਹਮਲਾ ਕਰਕੇ ਗੁਰਦੇਵ ਸਿੰਘ ਦਾ ਕੱਤਲ ਕਰ ਦਿੱਤਾ ਗਿਆ।

ਉੱਧਰ ਥਾਣਾ ਸਰਹਾਲੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਅਧਿਕਾਰੀ ਚਰਨ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਗੁਰਦੇਵ ਸਿੰਘ ਦਾ ਕੱਤਲ ਜ਼ਮੀਨੀ ਵਿਵਾਦ ਦੇ ਚੱਲਦਿਆਂ ਹੋਇਆ ਹੈ। ਜਿਸਦੇ ਸਬੰਧ ਵਿੱਚ ਚਾਰ ਲੋਕਾਂ ਦੇ ਖਿਲਾਫ ਕੱਤਲ ਦਾ ਪਰਚਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ਦੱਸ ਦਈਏ ਦੋਸ਼ੀਆਂ ਫਰਾਰ ਹਨ।
ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅਰੋਪੀਆਂ ਨੂੰ ਕਿੰਨੀ ਜਲਦੀ ਫੜਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੂੰ ਇਨਸਾਫ ਦਿਵਾਉਦੀ ਹੈ।