Connect with us

Punjab

ਮੰਗਾਂ ਪੂਰੀਆਂ ਨਾ ਹੋਣ ਕਾਰਨ ਫਾਰਮਾਸਿਸਟਾਂ ਵੱਲੋਂ ਵਾਹਨਾਂ ਨੂੰ ਪੈਂਚਰ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ

Published

on

  • ਫਾਰਮਾਸਿਸਟ ਪਿੱਛਲੇ 40 ਦਿਨਾਂ ਤੋਂ ਨੋਕਰੀ ਤੇ ਰੈਗੂਲਰ ਕਰਨ ਦੀ ਕਰ ਰਹੇ ਹਨ ਮੰਗ

ਤਰਨਤਾਰਨ, 29 ਜੁਲਾਈ (ਪਾਵਨ ਸ਼ਰਮਾ): ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ ਵਿੱਚ ਕੰਮ ਰਹੇ ਠੇਕਾ ਅਧਾਰਿਤ ਫਾਰਮਾਸਿਸਟਾਂ ਵੱਲੋਂ ਨੋਕਰੀ ਤੇ ਪੱਕਿਆਂ ਕਰਨ ਲਈ ਪਿੱਛਲੇ 40 ਦਿਨਾਂ ਤੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਛੇੜਿਆ ਹੋਇਆ ਹੈ। ਲੇਕਿਨ ਸਰਕਾਰ ਦੇ ਕੰਨ ਤੇ ਜੂੰ ਨਾ ਸਰਕਦੀ ਦੇਖ ਫਾਰਮਾਸਿਸਟਾਂ ਵੱਲੋਂ ਤਰਨਤਾਰਨ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸੜਕ ਤੇ ਬੈਠ ਕੇ ਵਾਹਨਾਂ ਦੇ ਟਾਇਰਾਂ ਨੂੰ ਮਾਤਰ ਦੱਸ ਰੁਪਏ ਦੇ ਹਿਸਾਬ ਨਾਲ ਪੈਂਚਰ ਲਗਾਏ ਗਏ। ਗੋਰਤਲਬ ਹੈ ਕਿ ਪਿੱਛਲੀ ਬਾਦਲ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ ਸੀ। ਲੇਕਿਨ ਸੱਤਾ ਪਰਿਵਰਤਨ ਤੋਂ ਬਾਅਦ ਉਕਤ ਐਲਾਨ ਧਰਿਆ ਧਰਾਇਆ ਰਹਿ ਗਿਆ।

ਪ੍ਰਦਰਸ਼ਨਕਾਰੀ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੱਛਲੇ 40 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਲੇਕਿਨ ਸਰਕਾਰ ਦੇ ਸਿਰ ਤੇ ਜੂੰ ਤੱਕ ਨਹੀਂ ਸਰਕੀ ਹੈ। ਉਹਨਾਂ ਦੱਸਿਆ ਕਿ ਉਹ ਸਾਲ 2006 ਵਿੱਚ ਭਰਤੀ ਹੋਏ ਸਨ ਅਤੇ ਬਿਲਕੁਲ ਨਿਗੂਣੀ ਜਿਹੀ ਤਨਖਾਹ ਤੇ ਕੰਮ ਰਹੇ ਜਿਸ ਨਾਲ ਘਰ ਦਾ ਖਰਚਾ ਚੱਲਣਾ ਵੀ ਮੁਸ਼ਕਲ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਤੇ ਉਨ੍ਹਾਂ ਨੂੰ ਪੱਕਿਆਂ ਕੀਤਾ ਜਾਵੇਗਾ ਲੇਕਿਨ ਸਰਕਾਰ ਵਾਅਦੇ ਤੋਂ ਭੱਜ ਰਹੀ ਹੈ। ਸਰਕਾਰ ਖਜ਼ਾਨਾ ਖਾਲੀ ਦਾ ਬਹਾਨਾ ਬਣਾ ਸਾਰੇ ਵਾਅਦਿਆਂ ਤੋਂ ਭੱਜ ਰਹੀ ਹੈ ਤੇ ਉਹ ਪੜ੍ਹੇ ਲਿਖੇ ਹੋ ਕੇ ਪੈਂਚਰ ਲਗਾ ਕੇ ਸਰਕਾਰ ਦਾ ਖਜ਼ਾਨਾ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ।