Connect with us

Politics

ਅਕਾਲੀ ਦਲ ਕੁਰਸੀ ਕੁਰਬਾਨ ਕਰਨ ਨੂੰ ਹੀ ਦੱਸ ਰਿਹਾ ਕੁਰਬਾਨੀ

ਅਕਾਲੀ ਦਲ ਕੁਰਸੀ ਕੁਰਬਾਨ ਕਰਨ ਨੂੰ ਹੀ ਕੁਰਬਾਨੀ ਦੱਸ ਰਿਹਾ:ਭਗਵੰਤ ਮਾਨ

Published

on

ਅਕਾਲੀ ਦਲ ਕੁਰਸੀ ਕੁਰਬਾਨ ਕਰਨ ਨੂੰ ਹੀ ਕੁਰਬਾਨੀ ਦੱਸ ਰਿਹਾ:ਭਗਵੰਤ ਮਾਨ 
ਵਾਕਆਉਟ ਬਾਰੇ ਸੁਖਬੀਰ ਮਾਰ ਰਿਹਾ ਹੈ ਗੱਪ 
ਕੈਪਟਨ ਅਮਰਿੰਦਰ ਸਿੰਘ ਵੀ ਇਸ ਲਈ ਹੋਏ ਸਹਿਮਤ 

17 ਸਤੰਬਰ : ਖੇਤੀ ਆਰਡੀਨੈਂਸ ਦਾ ਮੁੱਦਾ ਇਸ ਸਮੇਂ ਪੂਰੇ ਸੂਬੇ ਵਿੱਚ ਭਖਿਆ ਹੋਇਆ,ਪੰਜਾਬ ਦੀਆਂ ਪਾਰਟੀਆਂ ਵੀ ਹੁਣ ਲੋਕ ਸਭਾ ਵਿੱਚ ਇਸਦਾ ਵਿਰੋਧ ਕਰ ਰਹੀਆਂ ਹਨ। ਪਰ ਆਪਣੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਸਵਾਲਾਂ ਦੇ ਘੇਰੇ ਵਿੱਚ ਸ਼੍ਰੋਮਣੀ ਅਕਾਲੀ ਨੂੰ ਲਿਆ ਹੈ ਤੇ ਕਿਹਾ ਅਕਾਲੀ ਦਲ ਦਾ ਕੋਈ ਸਟੈਂਡ ਨਹੀਂ ਤੇ ਸੁਖਬੀਰ ਇਸ ਸਮੇਂ ਗੱਪ  ਤੇ ਗੱਪ ਮਾਰ ਰਿਹਾ ਹੈ। ਅਕਾਲੀ ਦਲ ਹਮੇਸ਼ਾ ਕੁਰਬਾਨੀ ਦੀ ਗੱਲ ਕਰ ਕਰਦਾ ਹੈ,ਆਪਣੇ ਜੇਲ੍ਹਾਂ ਕੱਟਣ ਬਾਰੇ ਬਾਰੇ ਦੱਸਦਾ ਹੈ ਅਤੇ ਅੱਜ ਕੁਰਸੀ ਦੀ ਕੁਰਬਾਨੀ ਦੀ ਗੱਲ ਕਰ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਅਕਾਲੀ ਦਲ ਸ਼ਾਇਦ ਕੁਰਬਾਨੀ ਦਾ ਮਤਲਬ ਭੁੱਲ ਗਈ ਹੈ ,ਅੱਜ ਅਕਾਲੀ ਦਲ ਕੁਰਸੀ ਕੁਰਬਾਨ ਕਰਨ ਨੂੰ ਹੀ ਕੁਰਬਾਨੀ ਦੱਸ ਰਿਹਾ ਹੈ।
 ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਮੀਡੀਆ ਵਿਚ ਝੂਠ ਬੋਲਿਆ ਹੈ ਕਿ ਮੈਂ ਸਦਨ ਤੋਂ ਵਾਕਆਉਟ ਹੋ ਗਿਆ ਸੀ। ਮਾਨ ਨੇ ਕਿਹਾ ਕਿ ਜਦੋਂ ਤੱਕ ਸਦਨ ਦੀ ਕਾਰਵਈ ਅਗਲੇ ਦਿਨ ਤੱਕ ਮੁਲਤਵੀ ਨਹੀਂ ਹੋਈ, ਉਹ ਸਦਨ ਵਿਚ ਹੀ ਸਨ। ਮੈਂ ਆਲ ਪਾਰਟੀ ਦੀ ਮੀਟਿੰਗ ਵਿਚ ਕਿਹਾ ਸੀ ਕਿ ਸਾਡੇ ਸਾਰੇ ਸੰਸਦ ਮੈਂਬਰਾਂ ਨੂੰ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ
ਕੈਪਟਨ ਅਮਰਿੰਦਰ ਸਿੰਘ ਵੀ ਇਸ ਲਈ ਸਹਿਮਤ ਹੋ ਗਏ ਸਨ, ਪਰ ਇਸ ਤੋਂ ਬਾਅਦ ਵੀ ਕੋਈ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਣ ਨਹੀਂ ਗਿਆ। ਭਗਵੰਤ ਮਾਨ ਨੇ ਕਿਹਾ ਕਿ ਮੈਂ ਬਾਦਲ ਪਰਿਵਾਰ ਨੂੰ ਇਕ ਸਲਾਹ ਦਿੰਦਾ ਹਾਂ ਕਿ ਝੂਠ ਬੋਲਣ ਵੇਲੇ ਇਕ ਵਾਰ ਸਲਾਹ ਕਰ ਲਿਆ ਕਰਨ ਕਿ ਅੱਜ ਕੀ ਬੋਲਣਾ ਹੈ ਕਿਉਂਕਿ ਬਾਦਲ ਪਰਿਵਾਰ ਦੇ ਆਪਣੇ ਹੀ ਬਿਆਨ ਇਕ ਦੂਜੇ ਨਾਲ ਨਹੀਂ ਰਲਦੇ। ਭਗਵੰਤ ਮਾਨ ਨੇ ਕਿਹਾ ਕਿ ਜੇ ਦੂਜੀਆਂ ਪਾਰਟੀਆਂ ਨੇ ਵਿਰੋਧ ਕਰਨਾ ਹੀ ਸੀ ਤਾਂ ਉਸ ਦਿਨ ਕਰਦੇ ਜਿਸ ਦਿਨ ਆਰਡੀਨੈਂਸ ਦਾ ਬਿੱਲ ਪਾਸ ਹੋਣ ਜਾ ਰਿਹਾ ਸੀ।