Connect with us

Punjab

ਖੇਤੀ ਆਰਡੀਨੈਂਸ ਸੰਘਰਸ਼ ਦਾ ਪਹਿਲਾ ਸ਼ਹੀਦ ਪ੍ਰੀਤਮ ਸਿੰਘ

ਪ੍ਰੀਤਮ ਸਿੰਘ ਖੇਤੀ ਆਰਡੀਨੈਂਸ ਸੰਘਰਸ਼ ਦਾ ਪਹਿਲਾ ਸ਼ਹੀਦ ,ਅਕਾਲੀਆਂ ਦੇ ਪਿੰਡ ਬਾਦਲ ‘ਚ ਕੀਤੀ ਖ਼ੁਦਕੁਸ਼ੀ

Published

on

ਪ੍ਰੀਤਮ ਸਿੰਘ ਖੇਤੀ ਆਰਡੀਨੈਂਸ ਸੰਘਰਸ਼ ਦਾ ਪਹਿਲਾ ਸ਼ਹੀਦ 
ਅਕਾਲੀਆਂ ਦੇ ਪਿੰਡ ਬਾਦਲ ‘ਚ ਕੀਤੀ ਖ਼ੁਦਕੁਸ਼ੀ 
ਆਰਡੀਨੈਂਸ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ 

19 ਸਤੰਬਰ: ਖੇਤੀ ਆਰਡੀਨੈਂਸ ਕਾਰਨ ਇਸ ਸਮੇਂ ਕਿਸਾਨਾਂ ਵੱਲੋਂ ਵੱਡੇ-ਵੱਡੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ,ਇਹ ਬਿੱਲ ਸਰਕਾਰ ਵੱਲੋਂ ਪਾਸ ਕਰ ਦਿੱਤੇ ਗਏ ਹੈ, ਜਿਸਕਰਕੇ ਪੰਜਾਬ ਦੇ ਕਿਸਾਨਾਂ ਵਿੱਚ ਅੰਤਾਂ ਦਾ ਗੁੱਸਾ ਹੈ। ਕਿਸਾਨਾਂ ਨੂੰ ਇਹ ਬਿੱਲ ਪਾਸ ਹੋਣ ਦੇ ਬਾਅਦ ਆਪਣਾ ਭਵਿੱਖ ਕਾਲਾ ਦਿਸ ਰਿਹਾ ਹੈ।ਇਸ ਦੌਰਾਨ ਹੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦੇ ਇੱਕ ਕਿਸਾਨ ਨੇ ਆਪਣੀ ਜਾਨ ਦੇ ਦਿੱਤੀ ਹੈ। ਜਿਸਦਾ ਨਾਮ ਪ੍ਰੀਤਮ ਸਿੰਘ ਅੱਕਾਂਵਾਲੀ ਹੈ ਤੇ ਉਹ ਇਸ ਖੇਤੀ ਆਰਡੀਨੈਂਸ ਦੇ ਵਿਰੁੱਧ ਖੜੀ ਹੋਈ ਲਹਿਰ ਦਾ ਪਹਿਲਾ ਸ਼ਹੀਦ ਬਣ ਗਿਆ ਹੈ। ਉਸਦੀ ਮੈਕਸ ਬਠਿੰਡਾ ਵਿਖੇ ਦੇਰ ਸ਼ਾਮ ਮੌਤ ਹੋ ਗਈ। ਉਸਨੇ ਅੱਜ ਸਵੇਰੇ ਪਿੰਡ ਬਾਦਲ ਮੋਰਚੇ ’ਚ ਸਲਫਾਸ ਦੀਆਂ ਗੋਲੀਆਂ ਖਾ ਲਾਈਆਂ ਸੀ।
 ਜਿਸਦੀ ਪੁਸ਼ਟੀ ਬਠਿੰਡਾ ਦੇ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਕੀਤੀ ਹੈ। 55 ਸਾਲ ਉਮਰ ਦਾ ਪ੍ਰੀਤਮ ਸਿੰਘ ਮਾਨਸਾ ਜ਼ਿਲੇ ਦੇ ਪਿੰੰਡ ਅੱਕਾਂਵਾਲੀ ਦਾ ਰਹਿਣ ਵਾਲਾ ਸੀ। ਉਸਨੇ ਮੋਰਚੇ ’ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸਨੇ ਸਲਫ਼ਾਸ ਦੀਆਂ ਗੋਲੀਆਂ ਖਾ ਲਾਈਆਂ ਹਨ। ਜਿਸ ’ਤੇ ਕਿਸਾਨ ਮੋਰਚੇ ’ਚ ਮੌਜੂਦ ਕਿਸਾਨਾਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ ਗਿਆ ਸੀ। ਹਾਲਤ ’ਚ ਸੁਧਾਰ ਨਾ ਹੋਣ ’ਤੇ ਉਸਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ।
 ਮਰਹੂਮ ਕਿਸਾਨ ਪ੍ਰੀਤਮ ਸਿੰਘ ਦਾ ਪਰਿਵਾਰ ਵੀ ਕਿਸਾਨੀ ਜੀਵਨ ਦੇ ਕਰਜ਼ਿਆਂ ਵਿੱਚ ਝੂਜ ਰਿਹਾ ਹੈ। ਛੇ-ਸੱਤ ਏਕੜ ਵਾਲੇ ਤੰਗੀ-ਤੁਰਸ਼ੀਆਂ ਦੇ ਮਾਰੇ ਤਿੰਨ ਭਰਾਵਾਂ ਦੇ ਪਰਿਵਾਰ ’ਚ ਸਿਰਫ਼ ਇੱਕ ਭਰਾ ਹੀ ਵਿਆਹਿਆ ਹੋਇਆ ਹੈ। ਪ੍ਰੀਤਮ ਸਿੰਘ ਤਾਉਮਰ ਵਿਆਹ ਦੇ ਸੁੱਖ ਤੋਂ ਵਾਂਝਾ ਰਿਹਾ ਹੈ। ਇਸ ਪਰਿਵਾਰ ਦੇ ਸਿਰ 12-13 ਲੱਖ ਰੁਪਏ ਕਰਜ਼ਾ ਹੈ। ਉਸਦੇ ਭਤੀਜੇ ਬਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਚਾਚਾ ਪ੍ਰੀਤਮ ਸਿੰਘ ਬੀ ਕੇ ਯੂ ਏਕਤਾ ਉਗਰਾਹਾਂ ਦੇ ਨਾਲ ਹਰ ਸਮੇਂ ਝੰਡਾ ਚੱਕ ਕੇ ਤੁਰਦਾ ਸੀ।ਪਰ ਖੇਤੀ ਆਰਡੀਨੈਂਸ ਦੇ ਆਉਣ ਦੇ ਬਾਅਦ ਉਸਨੂੰ ਆਪਣਾ ਭਵਿੱਖ ਧੁੰਦਲਾ ਦਿਸਿਆ ਦੂਜਾ ਸਿਰ ਉਪੱਰ ਕਰਜ਼ੇ ਦੀ ਮਾਰ,ਜਿਸ ਕਰਕੇ ਉਸਨੇ ਆਪਣੀ ਜਾਨ ਦੇ ਦਿੱਤੀ।