Punjab
ਕਾਂਗਰਸੀ ਅਤੇ ਅਕਾਲੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ-ਰਵੀ ਸਿੰਘ
ਰਵੀ ਸਿੰਘ ਖ਼ਾਲਸਾ ਏਡ ਨੇ ਕਿਸਾਨਾਂ ਦੇ ਹੱਕ ਵਿੱਚ ਉਠਾਈ ਆਵਾਜ਼
19 ਸਤੰਬਰ : ਪੰਜਾਬ ਵਿੱਚ ਖੇਤੀ ਆਰਡੀਨੈਂਸ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਵਿੱਚ,ਹੁਣ ਖ਼ਾਲਸਾ ਏਡ ਦੇ ਰਵੀ ਸਿੰਘ ਵੀ ਸਾਹਮਣੇ ਆਏ ਹਨ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਤੇ ਲਾਇਵ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ ਅਤੇ ਕਿਹਾ ਕਿ ਮੈਂ ਵੀ ਕਿਸਾਨਾਂ ਦੀ ਮੱਦਦ ਕਰਾਂਗਾ। ਰਵੀ ਸਿੰਘ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਇਸ ਸਮੇਂ ਨੌਜਵਾਨ ਬਹੁਤ ਘੱਟ ਹਨ ਅਤੇ ਨੌਜਵਾਨਾਂ ਨੂੰ ਵੀ ਕਿਸਾਨਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਇਹ ਮਸਲਾ ਇੱਕਲਾ ਸਿੱਖਾਂ ਦਾ ਹੀ ਨਹੀਂ ਹੈ,ਇਹ ਮਸਲਾ ਹਰ ਕਿਸਾਨ ਦਾ ਹੈ ਚਾਹੇ ਉਹ ਹਿੰਦੂ ਹੈ ਜਾਂ ਇਸਾਈ ਜਾਂ ਫਿਰ ਮੁਸਲਮਾਨ ਹਰ ਕਿਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਹਰ ਪਾਸੇ ਸਿੱਖ ਕਿਸਾਨ ਹੀ ਅੱਗੇ ਆ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ,ਸਾਡਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ, ਪੰਜਾਬ ਕੋਲ ਕੋਈ ਜਿਆਦਾ ਇੰਡਸਟਰੀ ਵੀ ਨਹੀਂ ਹੈ ਅਤੇ ਖੇਤੀਬਾੜੀ ਸਾਡੇ ਕੋਲੋਂ ਖੋਹੀ ਜਾ ਰਹੀ ਹੈ,ਇਹ ਸਾਡੇ ਲਈ ਵੱਡਾ ਚੈਲੇਂਜ ਹੈ। ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ,ਖ਼ਾਸ ਕਰਕੇ ਨੌਜਵਾਨਾਂ ਨੂੰ,ਆਪਣੇ ਸ਼ੋਸਲ ਮੀਡੀਆ ਰਾਹੀਂ ਅਤੇ ਗਰਾਊਂਡ ਤੇ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ ਹੈ।
ਰਵੀ ਸਿੰਘ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕਿਹਾ ਚਾਹੇ ਉਹ ਅਕਾਲੀ ਹੈ ਜਾਂ ਕਾਂਗਰਸ ਜਾਂ ਕੋਈ ਹੋਰ,ਹਰ ਪਾਰਟੀ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠਣਾ ਚਾਹੀਦਾ ਹੈ। ਉਹਨਾਂ ਨੇ ਰਾਜਨੀਤਿਕ ਪਾਰਟੀਆਂ ਵਾਲਿਆਂ ਨੂੰ ਕਿਹਾ ਕਿ ਜੇ ਉਹ ਆਪਣੇ ਆਪ ਨੂੰ ਪੰਜਾਬੀ ਸਮਝਦੇ ਹਨ ਅਤੇ ਉਹਨਾਂ ਨੂੰ ਪੰਜਾਬੀ ਹੋਣ ਤੇ ਮਾਣ ਹੈ ਤਾਂ ਉਹਨਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਰਵੀ ਸਿੰਘ ਨੇ 1981 ਅਤੇ 82 ਦੇ ਸਮੇਂ ਦੀ ਆਪਣੀ ਵੀ ਦਾਸਤਾਨ ਸੁਣਾਈ ਜਦੋਂ ਪੰਜਾਬ ਵਿੱਚ ਸੰਘਰਸ਼ ਚੱਲ ਰਿਹਾ ਸੀ।
ਉਹਨਾਂ ਨੂੰ ਕਿਹਾ ਕਿ ਖ਼ਾਲਸਾ ਏਡ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਿਸਾਨਾਂ ਦੀ ਮੱਦਦ ਕਰੇਗਾ।
Continue Reading