Politics
5911 ਤੇ ਝੰਡਾ ਲਗਾ ਸਿੱਧੂ ਮੂਸੇਵਾਲਾ ਕਰ ਰਿਹਾ ਆਰਡੀਨੈਂਸ ਖਿਲਾਫ਼ ਪ੍ਰਦਰਸ਼ਨ
ਆਪਣੇ 5911 ਤੇ ਸਿੱਧੂ ਮੂਸੇਵਾਲਾ ਨੇ ਲਾਇਆ ਝੰਡਾ ,ਕਿਸਾਨਾਂ ਦੇ ਹੱਕ ਵਿੱਚ ਕਰ ਰਹੇ ਨੇ ਪ੍ਰਦਰਸ਼ਨ
ਆਪਣੇ 5911 ਤੇ ਸਿੱਧੂ ਮੂਸੇਵਾਲਾ ਨੇ ਲਾਇਆ ਝੰਡਾ
ਕਿਸਾਨਾਂ ਦੇ ਹੱਕ ਵਿੱਚ ਕਰ ਰਹੇ ਨੇ ਪ੍ਰਦਰਸ਼ਨ
ਸਿਰਸਾ ਕੈਂਚੀਆਂ ਮਾਨਸਾ ਤੇ ਅੱਜ ਪ੍ਰਦਰਸ਼ਨ
ਹੋਰ ਕਲਾਕਾਰ ਵੀ ਨਾਲ ਹੋਏ ਸ਼ਾਮਿਲ
25 ਸਤੰਬਰ : ਅੱਜ ਖੇਤੀ ਆਰਡੀਨੈਂਸ ਦੇ ਖਿਲਾਫ਼ ਪੂਰੇ ਪੰਜਾਬ ਵਿੱਚ ਕਿਸਾਨਾਂ-ਮਜਦੂਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਕੀਤਾ ਗਿਆ ਹੈ। ਜਿੱਥੇ ਹਰ ਵਰਗ ਕਿਸਾਨਾਂ ਲਈ ਆਵਾਜ਼ ਬੁਲੰਦ ਕਰ ਰਿਹਾ ਹੈ,ਉੱਥੇ ਸਾਡੀ ਪੰਜਾਬੀ ਸੰਗੀਤ ਦੁਨੀਆਂ ਦੇ ਮਸ਼ਹੂਰ ਕਲਾਕਾਰ ਵੀ ਮੈਦਾਨ ਵਿੱਚ ਆਏ ਹਨ। ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਤੇ ਮਾਨਸਾ -ਬਠਿੰਡਾ ਇਲਾਕੇ ਵਿੱਚ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ ਜੋ ਅੱਜ ਸਾਰੇ ਸਿਰਸਾ ਕੈਂਚੀਆਂ ਮਾਨਸਾ ਵਿੱਚ ਆਰਡੀਨੈਂਸ ਦੇ ਖਿਲਾਫ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਇੱਥੇ ਮਸ਼ਹੂਰ ਕਲਾਕਾਰ ਅੰਮ੍ਰਿਤ ਮਾਨ,ਆਰ ਨੇਤ,ਕਰੋਲਾ ਮਾਨ,ਗੁਲਾਬ ਸਿੱਧੂ ਅਤੇ ਹੋਰ ਕਈ ਕਲਾਕਾਰ ਇਕੱਠੇ ਹੋ ਰਹੇ ਹਨ। ਮੂਸੇਵਾਲਾ ਕਾਲੇ ਰੰਗ ਦੇ ਝੰਡੇ ਹੇਠ ਪ੍ਰਦਰਸ਼ਨ ਕਰ ਰਿਹਾ ਹੈ,ਜਿਸ ਝੰਡੇ ਤੇ ਲਿਖਿਆ ਹੈ ‘ਨੌਜਵਾਨ ਕਿਸਾਨ ਏਕਤਾ ਰੋਸ।’ ਅੱਜ ਸਵੇਰ ਤੋਂ ਮੂਸੇਵਾਲਾ ਦੇ ਘਰ ਇਕੱਠ ਜੁੜਨਾ ਸ਼ੁਰੂ ਹੋ ਗਿਆ ਸੀ।ਇਹ ਪ੍ਰਦਰਸ਼ਨ ਮੂਸੇ ਆਲੇ ਨੇ ਪੂਰੀ ਯੋਜਨਾ ਬਣਾ ਕੇ ਅਤੇ ਟੀਮਾਂ ਵਿੱਚ ਵੰਡ ਕੇ ਕੀਤਾ ਹੈ। ਸਿੱਧੂ ਟੀਮ B ਵਿੱਚ ਸ਼ਾਮਿਲ ਹੋ ਰਹੇ ਹਨ।
ਸਿੱਧੂ ਨੇ ਬੀਤੇ ਦਿਨ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਸਿਰਸਾ ਕੈਂਚੀਆਂ,ਮਾਨਸਾ ਦੇ ਧਰਨੇ ਵਿੱਚ ਸ਼ਾਮਿਲ ਹੋਣ ਤੇ ਦੂਜੀ ਅਪੀਲ ਸੀ ਕਿ ਇਹ ਸਿਰਫ ਆਪਾਂ ਆਪਣੇ ਲਈ ਕਿਸਾਨਾਂ ਲਈ ਕਰ ਰਹੇ ਹਾਂ,ਇੱਥੇ ਆ ਕੇ ਫੋਟੋਆਂ ਕਰਵਾਉਣ ਵਾਲਾ ਕੰਮ ਨਾ ਕਰੋ ਅਤੇ ਟਰੈਕਟਰ ਵੀ ਆਪਣੇ-ਆਪਣੇ ਲੈ ਕੇ ਆਓ। ਨਾਲ ਹੀ ਕਿਹਾ ਸੀ ਕਿ ਟਰੈਕਟਰ ਤੇ ਪਿੰਡ ਦਾ ਨਾਮ ਵੀ ਲਿਖਿਆ ਹੋਵੇ,ਜਿਸ ਤੋਂ ਪਤਾ ਲੱਗ ਸਕੇ ਕਿ ਇਕੱਠ ਕਿਸ-ਕਿਸ ਪਿੰਡੋਂ ਆਇਆ ਹੈ।
ਕਲਾਕਾਰਾਂ ਦਾ ਕਿਸਾਨਾਂ ਦੇ ਹੱਕ ਵਿੱਚ ਖੜਨਾ ਇੱਕ ਵੱਡਾ ਕਦਮ ਹੈ,ਇਸ ਆਰਡੀਨੈਂਸ ਦਾ ਇੱਕਲੇ ਕਿਸਾਨ ਨੂੰ ਹੀ ਨਹੀਂ ਮਜ਼ਦੂਰ,ਛੋਟੇ ਵਪਾਰੀ ਅਤੇ ਆੜਤੀਆਂ ਨੂੰ ਵੀ ਖ਼ਤਰਾ ਹੈ।
Continue Reading