India
8 ਅਕਤੂਬਰ 1932 ਨੂੰ ਕੀਤੀ ਗਈ ਸੀ ਹਵਾਈ ਸੈਨਾ ਦੀ ਸਥਾਪਨਾ
ਅੱਜ ਭਾਰਤ ਹਵਾਈ ਸੈਨਾ ਦਿਵਸ ਦੀ 88ਵੀਂ ਵਰ੍ਹੇਗੰਢ ਮਨਾ ਰਿਹਾ ਹੈ। 8 ਅਕਤੂਬਰ 1932 ਨੂੰ ਹਵਾਈ ਸੈਨਾ ਦੀ ਸਥਾਪਨਾ ਕੀਤੀ ਗਈ ਸੀ

8 ਅਕਤੂਬਰ : 8 ਅਕਤੂਬਰ ਨੂੰ ਹਰ ਸਾਲ ਭਾਰਤ ਵਿੱਚ ਹਵਾਈ ਸੈਨਾ ਦਿਵਸ ਮਨਾਇਆ ਜਾਂਦਾ ਹੈ,ਅੱਜ ਭਾਰਤ ਹਵਾਈ ਸੈਨਾ ਦਿਵਸ ਦੀ 88ਵੀਂ ਵਰ੍ਹੇਗੰਢ ਮਨਾ ਰਿਹਾ ਹੈ। 8 ਅਕਤੂਬਰ 1932 ਨੂੰ ਹਵਾਈ ਸੈਨਾ ਦੀ ਸਥਾਪਨਾ ਕੀਤੀ ਗਈ ਸੀ,ਦੇਸ਼ ਦੇ ਆਜ਼ਾਦ ਤੋਂ ਪਹਿਲਾਂ ਹਵਾਈ ਸੈਨਾ ਨੂੰ ਰਾਇਲ ਇੰਡੀਅਨ ਏਅਰ ਫੋਰਸ RIAF ਕਿਹਾ ਜਾਂਦਾ ਸੀ।
1 ਅਪ੍ਰੈਲ 1933 ਨੂੰ ਹਵਾਈ ਸੈਨਾ ਦਾ ਪਹਿਲਾਂ ਦਸਤਾ ਬਣਿਆ ਸੀ। ਆਜ਼ਾਦ ਭਾਰਤ ਵਿੱਚ Marshal Subroto Mukerjee ਹਵਾਈ ਸੈਨਾ ਦੇ ਪਹਿਲੇ ਪ੍ਰਮੁੱਖ ਬਣੇ ਸਨ ਅਤੇ ਮੌਜੂਦਾ ਚੀਫ਼ ਮਾਰਸ਼ਲ ਆਰਕੇ ਐਸ ਭਦੌਰੀਆ ਹਨ ਜੋ ਇੰਡੀਅਨ ਹਵਾਈ ਸੈਨਾ ਦੀ ਕਮਾਂਡ ਸੰਭਾਲ ਰਹੇ ਹਨ।
ਪੂਰਾ ਦੇਸ਼ ਇਸ ਮੌਕੇ ਅੱਜ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ਕੁੱਲ 56 ਏਅਰਕ੍ਰਾਫ਼ਟ ਅਪਣਾ ਪ੍ਰਦਰਸ਼ਨ ਦਿਖਾ ਰਹੇ ਹਨ। ਇਹਨਾਂ ਵਿਚ ਰਾਫ਼ੇਲ, ਸੁਖੋਈ, ਮਿਗ 29, ਮਿਰਾਜ਼, ਜਗੁਆਰ ਅਤੇ ਤੇਜਸ ਸ਼ਾਮਿਲ ਹਨ।
ਚੀਫ਼ ਮਾਰਸ਼ਲ ਆਰਕੇ ਐਸ ਭਦੌਰੀਆ ਨੇ ਇਸ ਦਿਨ ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਅੱਜ ਉਹਨਾਂ ਹਵਾਈ ਫੌਜ ਦੇ ਪਾਇਲਟਾਂ ਨੂੰ ਸੰਬੋਧਨ ਕੀਤਾ। ਜਿਸ ਦੌਰਾਨ ਉਹਨਾਂ ਨੇ ਪਰੇਡ ਦੀ ਅਗਵਾਈ ਵੀ ਕੀਤੀ।
ਚੀਫ਼ ਮਾਰਸ਼ਲ ਆਰਕੇ ਐਸ ਭਦੌਰੀਆ ਨੇ ਟਵੀਟ ਕਰਦੇ ਹੋਏ ਲਿਖਿਆ ‘ਭਾਰਤੀ ਹਵਾਈ ਸੈਨਾ ਦੇ ਏਅਰ ਵਾਰੀਅਰਜ਼, ਵੈਟਰਨਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤਹਿ ਦਿਲੋਂ ਇਸ ਦਿਨ ਦੀਆਂ ਵਧਾਈਆਂ।
Continue Reading