Punjab
ਇਸ ਕੱਬਡੀ ਖਿਡਾਰੀ ਦੀ ਹੋਈ ਮੌਤ
ਫਿਰੋਜ਼ਪੁਰ ‘ਚ ਵਾਪਰਿਆ ਭਿਆਨਕ ਹਾਦਸਾ,ਕਬੱਡੀ ਖਿਡਾਰੀ ਜਗਮੀਤ ਸਿੰਘ ਦੀ ਮੌਤ
ਫਿਰੋਜ਼ਪੁਰ ‘ਚ ਵਾਪਰਿਆ ਭਿਆਨਕ ਹਾਦਸਾ
ਕਰੰਟ ਦੀ ਲਪੇਟ ‘ਚ ਆਏ ਚਾਰ ਵਿਅਕਤੀ
ਕਬੱਡੀ ਖਿਡਾਰੀ ਜਗਮੀਤ ਸਿੰਘ ਦੀ ਮੌਤ
30 ਨਵੰਬਰ,ਫਿਰੋਜ਼ਪੁਰ:(ਪਰਮਜੀਤ ਪੰਮਾ)ਫਿਰੋਜ਼ਪੁਰ ਦੇ ਮੋਗਾ ਰੋਡ ‘ਤੇ ਬਣੇ ਇੱਕ ਪੈਟਰੋਲ ਪੰਪ ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਪੈਟਰੋਲ ਪੰਪ ਦੇ ਚਾਰ ਮੁਲਾਜ਼ਮ ਕਰੰਟ ਦੀ ਲਪੇਟ ‘ਚ ਆ ਗਏ।ਦੱਸਿਆ ਜਾ ਰਿਹਾ ਹੈ ਕਿ ਪੈਟਰੋਲ ਪੰਪ ਦੇ ਚਾਰ ਮੁਲਾਜ਼ਮ ਪੌੜੀ ਲਗਾ ਕੇ ਕੰਮ ਕਰ ਰਹੇ ਸਨ ਅਤੇ ਉੱਤੋਂ ਦੀ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਪੌੜੀ ਲੱਗ ਗਈ ਅਤੇ ਚਾਰ ਮੁਲਾਜ਼ਮ ਕਰੰਟ ਦੀ ਲਪੇਟ ‘ਚ ਆ ਗਏ।ਜਿੰਨ੍ਹਾਂ ਵਿੱਚੋਂ ਕੌਮਾਂਤਰੀ ਕਬੱਡੀ ਖਿਡਾਰੀ ਜਗਮੀਤ ਸਿੰਘ ਉਰਫ ਜੀਤਾ ਤੂਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜੇ ਤਿੰਨ ਜ਼ਖਮੀ ਹੋ ਗਏ।
ਮ੍ਰਿਤਕ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਪੈਟਰੋਲ ਪੰਪ ਵਾਲਿਆਂ ਨੂੰ ਦੋਸ਼ੀ ਦੱਸ ਕੇ ਕਹਿ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਪੰਪ ਤੇ ਡਰਾਈਵਿੰਗ ਲਈ ਰੱਖਿਆ ਗਿਆ ਸੀ,ਉਸ ਤੋਂ ਬਿਜਲੀ ਦਾ ਕੰਮ ਕਿਉਂ ਕਰਵਾਇਆ ਗਿਆ ਜਦੋਂ ਕਿ ਉਹ ਬਿਜਲੀ ਦਾ ਕੰਮ ਜਾਣਦਾ ਹੀ ਨਹੀਂ ਸੀ।ਨਾਲ ਹੀ ਪਰਿਵਾਰ ਦਾ ਕਹਿਣਾ ਹੈ ਮ੍ਰਿਤਕ ਇੱਕਲਾ ਹੀ ਘਰ ‘ਚ ਕਮਾਉਣ ਵਾਲਾ ਸੀ ਤੇ ਉਸਦੀ ਮੌਤ ਦੇ ਬਾਅਦ ਪਰਿਵਾਰ ਦਾ ਗੁਜ਼ਾਰਾ ਔਖਾ ਹੋ ਗਿਆ ਹੈ।ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।
ਉਧਰ ਜ਼ਖਮੀਆਂ ਦਾ ਹਸਪਤਾਲ ਵੱਲੋਂ ਇਲਾਜ਼ ਜਾਰੀ ਹੈ।ਪਿੰਡ ਦੇ ਸਰਪੰਚ ਦਾ ਵੀ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ,ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
Continue Reading
