Connect with us

Politics

ਪੀ ਐੱਮ ਮੋਦੀ ਨੇ ਵਾਰਾਣਸੀ ‘ਚ ਦਿੱਤਾ ਕਿਸਾਨਾਂ ਬਾਰੇ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਪੁੱਜੇ ,ਇੱਥੇ ਕਿਸਾਨਾਂ ਬਾਰੇ ਵੀ ਗੱਲ ਕੀਤੀ

Published

on

30 ਨਵੰਬਰ : ਇੱਕ ਪਾਸੇ ਦਿੱਲੀ ਵਿੱਚ ਕਿਸਾਨਾਂ ਦਾ ਸੰਘਰਸ਼ ਸਿਖਰਾਂ ‘ਤੇ ਅਤੇ ਦੂਜੇ ਪਾਸੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਪੁੱਜੇ ਜਿੱਥੇ ਉਹਨਾਂ ਨੇ ਵਾਰਾਣਸੀ-ਪ੍ਰਯਾਗਰਾਜ 6 ਲੇਨ ਹਾਈਵੇ ਦਾ ਉਦਘਾਟਨ ਕੀਤਾ। 73 ਕਿਲੋਮੀਟਰ ਦੇ ਇਸ ਹਾਈਵੇ ਦੇ ਚੌੜੀਕਰਨ ਲਈ 24,47 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ।
ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਭਾਸ਼ਣ ਦਿੱਤਾ ਕਾਸ਼ੀ ਦੇ ਵਿਕਾਸ ਦੀ ਗੱਲ ਕੀਤੀ।ਪੀਐੱਮ ਮੋਦੀ ਨੇ ਇੱਥੇ ਕਿਸਾਨਾਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਤੋਂ ਕਿਸਾਨਾਂ ਨੂੰ ਫਾਇਦਾ ਮਿਲੇਗਾ,ਨਾਲ ਕਿਹਾ ਨਵੇਂ ਖੇਤੀ ਕਾਨੂੰਨਾਂ ਤੋਂ ਕਿਸਾਨਾਂ ਲਈ ਨਵੇਂ ਵਿਕਲਪ ਹਨ,ਜਿਸਦੇ ਨਾਲ ਕਿਸਾਨਾਂ ਨੂੰ ਫਸਲ ਵੇਚਣ ਦੀ ਆਜ਼ਾਦੀ ਮਿਲੀ ਹੈ,4 ਕਰੋੜ ਕਿਸਾਨਾਂ ਨੂੰ ਫਸਲ ਬੀਮਾ ਯੋਜਨਾ ਦਾ ਲਾਭ ਮਿਲਿਆ ਹੈ। 
ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਸਾਲਾਂ ਤੱਕ ਐਮਐਸਪੀ ਨੂੰ ਲੈ ਕੇ ਕਿਸਾਨਾਂ ਨਾਲ ਧੋਖਾ ਹੁੰਦਾ ਰਿਹਾ ਹੈ ਅਤੇ ਹੁਣ ਨਵੇਂ ਖੇਤੀ ਕਾਨੂੰਨ ਕਿਸਾਨ ਨੂੰ ਲਾਭ ਦੇਣਗੇ।ਕਿਸਾਨਾਂ ਨੂੰ ਸੁਰੱਖਿਆ ਮਿਲੀ ਹੈ ਦੇਸ਼ ਦਾ ਕਿਸਾਨ ਹੁਣ ਖੂਬ ਤਰੱਕੀ ਕਰੇਗਾ।  
 
ਇੱਕ ਪਾਸੇ ਕਿਸਾਨਾਂ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਇੰਨ੍ਹਾਂ ਕੁਝ ਕਹਿ ਰਹੇ ਹਨ ਅਤੇ ਦੇਖਣ ਵਾਲੀ ਗੱਲ ਇਹ ਹੈ ਦਿੱਲੀ ਵਿੱਚ ਭਾਰਤ ਦੇ ਪੰਜਾਬ ਦੇ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਿੱਥੇ ਇਹਨਾਂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਇੱਕਜੁੱਟ ਹੋਏ ਹਨ,ਕਿਸਾਨਾਂ ਵਿੱਚ ਆਕ੍ਰੋਸ਼ ਹੈ,ਗੁੱਸਾ ਹੈ।