Uncategorized
ਕਾਂਗਰਸ ਨੇ ਚੰਡੀਗੜ੍ਹ ‘ਚ ਲਾਕਡਾਊਨ ਤੇ ਚੁੱਕੇ ਸਵਾਲ, ਦੇਖੋ ਕਿ ਕਿਹਾ
ਦੇਸ਼ ‘ਚ ਕੋਰੋਨਾ ਦਾ ਕਹਿਰ ਇਨ੍ਹਾਂ ਵੱਧ ਗਿਆ ਹੈ ਕਿ ਸਰਕਾਰ ਨੂੰ ਕਈ ਸੂਬਿਆ ‘ਚ ਵੀਕੈਂਡ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਨਾਲ ਚੰਡੀਗੜ੍ਹ ‘ਚ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਇੱਥੇਂ ਵੀ ਵੀਕੈਂਡ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਨਾਲ ਪ੍ਰਸ਼ਾਸਨ ਦੁਆਰਾ ਲਗਾਏ ਗਏ ਵੀਕੈਂਡ ਲਾਕਡਾਊਨ ‘ਤੇ ਚੰਡੀਗੜ੍ਹ ਕਾਂਗਰਸ ਨੇ ਸਵਾਲ ਖੜ੍ਹੇ ਕੀਤੇ ਗਏ ਹਨ। ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁਬੇ ਨੇ ਕਿਹਾ ਕਿ ਵੀਕੈਂਡ ਲਾਕਡਾਊਨ ਲਗਾ ਕੇ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੇ ਨਾਲ ਠੀਕ ਨਹੀਂ ਕਰ ਰਹੀ ਹੈ। ਇਸ ਤਰ੍ਹਾਂ ਦੋ ਦਿਨ ਲਾਕਡਾਊਨ ਲਗਾ ਕੇ ਕਿ ਕੋਰੋਨਾ ਖਤਮ ਹੋ ਜਾਵੇਗਾ। ਬਦਨੌਰ ਨੇ ਜੋ ਵੀ ਸਾਰੀਆ ਨਵੀਆਂ ਗਾਈਡਲਾਈਨਜ਼ ਸ਼ੁਰੂ ਕੀਤੀਆਂ ਹਨ। ਇਸ ਨਾਲ ਕੋਰੋਨਾ ਸੰਕ੍ਰਮਣ ਨੂੰ ਖ਼ਤਮ ਕਰਨ ਜਾਂ ਘੱਟ ਕਰਨ ਲਈ ਵੀਕੈਂਡ ਲਾਕਡਾਊਨ ਲਗਾਉਣਾ ਕੋਈ ਹੱਲ ਨਹੀਂ ਹੈ। ਦੇਸ਼ ਦੀ ਅਰਥਵਿਵਸਥਾ ਪਹਿਲਾ ਵੀ ਬਹੁਤ ਪ੍ਰਭਾਵਿਤ ਹੋਈ ਹੈ। ਹੁਣ ਫਿਰ ਸਰਕਾਰ ਹਾਲਾਤਾ ਨੂੰ ਅਜਿਹਾ ਬਣਾ ਰਹੀ ਹੈ। ਪਰ ਹੁਣ ਲੋਕਾਂ ਨੂੰ ਅੰਦਰ ਕਰਨਾ ਕੋਈ ਹੱਲ ਨਹੀਂ ਹੈ। ਸਰਕਾਰ ਨੂੰ ਲੋਕਾਂ ਨੂੰ ਜਾਗਰੁਕ ਕਰਨ ਲਈ ਪ੍ਰਸ਼ਾਸਨ ਨੂੰ ਹਰ ਜਗ੍ਹਾਂ ‘ਚ ਜਾਗਰੂਕ ਅਭਿਆਨ ਚਲਾਉਣਾ ਚਾਹੀਦਾ ਹੈ। ਲੋਕਾਂ ਦੇ ਰੋਜ਼ਗਾਰ ਬੰਦ ਕਰਨਾ ਕੋਈ ਹੱਲ ਨਹੀਂ ਹੈ। ਪ੍ਰਸ਼ਾਸਨ ਨੂੰ ਜਲਦਬਾਜੀ ‘ਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਹੈ।