Connect with us

punjab

ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਘੱਟਦੇ ਦੇਖ ਪੰਜਾਬ ਸਰਕਾਰ ਨੇ ਹਟਾਇਆ ਸ਼ਨੀਵਾਰ ਦਾ ਲਾਕਡਾਊਨ

Published

on

capt amarinder singh

ਕੋਰੋਨਾ ਦੇ ਮਾਮਲਿਆਂ ਵਿਚ ਰਾਹਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਵੀ ਵੱਡੀ ਰਹਤ ਦਿੱਤੀ ਹੈ। ਪੰਜਾਬ ਸਰਕਾਰ ਨੇ ਹੁਣ ਸ਼ਨੀਵਾਰ ਦਾ ਲਾਕਡਾਊਨ ਖ਼ਤਮ ਕਰ ਦਿੱਤਾ ਹੈ। ਨਵੇਂ ਹੁਕਮਾਂ ਮੁਤਾਬਕ ਪੰਜਾਬ ਵਿਚ ਹੁਣ ਸਿਰਫ਼ ਐਤਵਾਰ ਦਾ ਹੀ ਲਾਕਡਾਊਨ ਹੋਵੇਗਾ। ਪੰਜਾਬ ਸਰਕਾਰ ਵਲੋਂ ਇਹ ਫ਼ੈਸਲਾ ਅੱਜ ਹੋਈ ਕੋਵਿਡ ਰੀਵਿਊ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਲਗਾਈਆਂ ਪਾਬੰਦੀਆਂ ਵਿਚ 15 ਜੂਨ ਤਕ ਲਈ ਵਾਧਾ ਕਰ ਦਿੱਤਾ ਹੈ।ਇਸ ਦੇ ਨਾਲ ਹੀ ਵਿਆਹ ਸਮਾਗਮ ਵਿਚ ਹੋਣ ਵਾਲੀ ਗੈਦਰਿੰਗ ਵਿਚ ਵੀ ਵਾਧਾ ਕੀਤਾ ਗਿਆ ਹੈ। ਪਹਿਲਾਂ ਵਿਆਹ ਸਮਾਗਮ ਵਿਚ ਸਿਰਫ 10 ਲੋਕ ਸ਼ਾਮਲ ਹੋ ਸਕਦੇ ਸਨ, ਜਿਸ ਦੀ ਗਿਣਤੀ ਵਧਾ ਕੇ ਹੁਣ 20 ਕਰ ਦਿੱਤੀ ਗਈ ਹੈ। ਹੁਣ 20 ਲੋਕ ਵਿਆਹ ਸਮਾਗਮ ਵਿਚ ਸ਼ਿਰਕਤ ਕਰ ਸਕਣਗੇ।

Continue Reading
Click to comment

Leave a Reply

Your email address will not be published. Required fields are marked *