punjab
ਥਾਈਲੈਂਡ ‘ਚ ਰੇਲ ਗੱਡੀ ਨਾਲ ਵਾਪਰਿਆ ਹਾਦਸਾ, 22 ਯਾਤਰੀਆਂ ਦੀ ਮੌਤ
THAILAND : ਥਾਈਲੈਂਡ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਚੱਲਦੀ ਟ੍ਰੇਨ ਦੇ ਉਪਰ ਕ੍ਰੇਨ ਡਿੱਗ ਗਈ ਕ੍ਰੇਨ ਡਿੱਗਣ ਕਾਰਨ 22 ਯਾਤਰੀਆਂ ਦੀ ਮੌਤ ਹੋ ਗਈ।
ਜਦੋਂ ਇੱਕ ਯਾਤਰੀ ਟ੍ਰੇਨ ਕਰੇਨ ਨਾਲ ਟਕਰਾ ਗਈ ਅਤੇ ਪਟੜੀ ਤੋਂ ਉਤਰ ਗਈ। ਏਐਫਪੀ ਦੇ ਅਨੁਸਾਰ, ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ। ਮੌਕੇ ‘ਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
ਥਾਈਲੈਂਡ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਕ ਕਰੇਨ ਡਿੱਗ ਗਈ ਅਤੇ ਇੱਕ ਯਾਤਰੀ ਟ੍ਰੇਨ ਪਟੜੀ ਤੋਂ ਉਤਰ ਗਈ, ਜਿਸ ਵਿੱਚ ਘੱਟੋ-ਘੱਟ 22 ਲੋਕ ਮਾਰੇ ਗਏ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਨਾਖੋਨ ਰਤਚਾਸੀਮਾ ਸੂਬਾਈ ਪੁਲਿਸ ਮੁਖੀ ਥਚਾਪੋਨ ਚਿਨਾਵੋਂਗ ਨੇ ਏਐਫਪੀ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ 22 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
