Connect with us

News

ਟਾਈਗਰ ਸ਼ਰਾਫ ਫਾਇਰਿੰਗ ਮਾਮਲੇ ‘ਚ 13ਵੀਂ ਗ੍ਰਿਫਤਾਰੀ, ਹਰਿਆਣਾ ਤੋਂ 22 ਸਾਲਾ ਲੜਕੀ ਕਾਬੂ

Published

on

ਮੁੰਬਈ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਹਰਿਆਣਾ ਦੇ ਕਰਨਾਲ ਤੋਂ 22 ਸਾਲਾ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ, ਗ੍ਰਿਫਤਾਰ ਕੀਤੀ ਗਈ ਲੜਕੀ ਫਰਾਰ ਮੁਲਜ਼ਮ ਅਨਿਲ ਪੰਡਿਤ ਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ। ਇਲਜ਼ਾਮ ਹਨ ਕਿ ਲੜਕੀ ਦੇ ਬੈਂਕ ਖਾਤੇ ਰਾਹੀਂ ਮੁਲਜ਼ਮਾਂ ਨੂੰ ਪੈਸੇ ਟ੍ਰਾਂਸਫਰ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ ਟਾਈਗਰ ਸ਼ਰਾਫ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਇਸ ਤੋਂ ਪਹਿਲਾਂ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਹੁਣ 22 ਸਾਲਾ ਲੜਕੀ ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿੱਚ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 13 ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

2