Connect with us

Punjab

ਪੰਜਾਬ ਆਉਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ

Published

on

HARYANA CM : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅੱਜ ਪੰਜਾਬ ਆਉਣਗੇ। ਸਮਰਾਲਾ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਅਤੇ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਨਤਮਸਤਕ ਹੋਣਗੇ। ਪਿੰਡ ਚਹਿਲਾ ਦੇ ਮਹਾਦੇਵ ਸ਼ਿਵ ਮੰਦਰ ‘ਚ ਵੀ ਮੱਥਾ ਟੇਕਣਗੇ। ਨਾਇਬ ਸੈਣੀ ਦੇ ਸੁਨੀਲ ਜਾਖੜ ਸਮੇਤ ਕਈ ਵੱਡੇ ਲੀਡਰ ਮੌਜੂਦ ਹੋਣਗੇ।

ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਇਬ ਸੈਣੀ ਸਮਰਾਲਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸੰਤ ਨਿਰੰਕਾਰੀ ਸੰਮੇਲਨ ‘ਚ ਵੀ ਸ਼ਾਮਲ ਹੋਣਗੇ। ਇਹ ਤਿੰਨੋਂ ਪ੍ਰੋਗਰਾਮ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਰੱਖੇ ਗਏ ਹਨ, ਜਿਸ ਕਾਰਨ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ।