Connect with us

Corona Virus

ਹਾਈ ਕੋਰਟ ਦੇ ਫੈਸਲੇ ਦੌਰਾਨ ਲਾਕਡਾਊਨ ‘ਚ ਯਾਤਰਾ ਦੌਰਾਨ ਮਾਸਕ ਤੇ ਆਧਾਰ ਕਾਰਡ ਹੋਏ ਜ਼ਰੂਰੀ

Published

on

mumbai high court

ਕੋਰੋਨਾ ਦੀ ਦੂਜੀ ਲਹਿਰ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਇਸ ਦਾ ਕਹਿਰ ਸਾਰੇ ਦੇਸ਼ ‘ਚ ਫੈਲਿਆ ਹੋਇਆ ਹੈ। ਸਭ ਤੋਂ ਜ਼ਿਆਦਾ ਜੋ ਹਾਲਾਤ ਖ਼ਰਾਬ ਹਨ ਉਹ ਮਹਾਰਾਸ਼ਟਰ ਤੇ ਦਿੱਲੀ ‘ਚ ਹਨ। ਇਸ ਲਈ ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਕੋਰੋਨਾ ਕਾਲ ‘ਚ ਕੋਰੋਨਾ ਗਾਈਡਲਾਈਜ਼ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ ਸਖ਼ਤੀ ਨਾਲ ਪੇਸ਼ ਆਉਣ ਦੀ ਗੱਲ ਕਹੀ ਹੈ। ਇਸ ਦੌਰਾਲ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਨਾਗਰਿਕਾਂ ਨੂੰ ਸਰਕਾਰ ਦੀਆਂ ਖਾਮੀਆਂ ਗਿਣਵਾਉਣ ਤੋਂ ਪਹਿਲਾਂ ਖ਼ੁਦ ਅਨੁਸ਼ਾਸਨ ‘ਚ ਰਹਿਣਾ ਚਾਹੀਦਾ ਹੈ। ਨਾਲ ਹੀ ਆਪਣੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਬਚਾਅ ਦੇ ਉਪਾਅ ਕਰਨੇ ਚਾਹੀਦੇ ਹਨ। ਇਸ ਸੰਬੰਧੀ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਿ ਜਦ ਵੀ ਕੋਈ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਿਕਲੇ ਤਾਂ ਉਸ ਨੂੰ ਮਾਸਕ ਪਾ ਕੇ ਨਿਕਲਾ ਪਵੇਗਾ ਤੇ ਨਾਲ ਹੀ ਜੇਬ ‘ਚ ਆਧਾਰ ਕਾਰਡ ਵੀ ਜੇਬ ‘ਚ ਹੋਣਾ ਚਾਹੀਦਾ ਹੈ। ਵਿਵਸਥਾ ਤਾਂ ਸਹੀ ਹੁੰਦੀ ਹੈ ਪਰ ਲੋਕ ਉਸ ਨੂੰ ਬਰਬਾਦ ਕਰ ਦਿੰਦੇ ਹਨ। ਜਿਸ ਦੌਰਾਨ ਇਸ ਦਾ ਖਮਿਆਜ਼ਾ ਸਾਰਿਆਂ ਨੂੰ ਭੁਗਤਨਾ ਪੈਂਦਾ ਹੈ। ਕੋਰੋਨਾ ਮਹਾਂਮਾਰੀ ਨੂੰ ਕੁਝ ਲੋਕ ਮਜਾਕ ਸਮਝ ਰਹੇ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ । ਅਗਰ ਇਸ ਤਰ੍ਹਾਂ ਹੀ ਰਿਹਾ ਤਾਂ  ਜਿਨ੍ਹੇ ਹੁਣ ਹਾਲਾਤ ਖਰਾਬ ਹਨ ਹਾਲਾਤ ਬਦਤਰ ਹੋਣ ਦੇ ਆਸਾਰ ਹਨ। ਇਸ ਲਈ ਸਭ ਨੂੰ ਨੱਕ ਤੇ ਮੂੰਹ ਢੰਕ ਕੇ ਰੱਖਣੇ ਚਾਹੀਦੇ ਹਨ। ਨੱਕ ਤੇ ਮੂੰਹ ਢਕੇ ਬਗੈਰ ਘਰੋਂ ਬਾਹਰ ਨਿਕਲਣ ਵਾਲਿਆਂ ‘ਤੇ ਕੇਸ ਹੋਣਾ ਚਾਹੀਦਾ ਹੈ। ਇਹੀ ਲੋਕ ਕੋਰੋਨਾ ਇਨਫੈਕਸ਼ਨ ਨੂੰ ਸਭ ਤੋਂ ਜ਼ਿਆਦਾ ਫੈਲਾਉਣ ਦਾ ਕੰਮ ਕਰ ਰਹੇ ਹਨ।