Uncategorized
ਕਿਸਾਨ ਅੰਦੋਲਨ ਦੌਰਾਨ ਨਾਲ ਹੋਇਆ ਇਕ ਲੜਕੀ ਨਾਲ ਗੈਂਗਰੇਪ, ਪਿਤਾ ਨੇ ਕਰਵਾਇਆ ਕੇਸ ਦਰਜ
ਕਿਸਾਨ ਅੰਦੋਲਨ ਦੌਰਾਨ ਟਿੱਕਰੀ ‘ਤੇ ਪੱਛਮੀ ਬੰਗਾਲ ਦੀ ਇਕ ਲੜਕੀ ਨਾਲ ਗੈਂਗਰੇਪ ਦਾ ਮਾਮਲੇ ਸਾਹਮਣੇ ਆਉਣ ਨਾਲ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸਮੂਹਿਕ ਬਲਾਤਕਾਰ ਦੇ ਕੇਸ ਦਾ ਨੋਟਿਸ ਲਿਆ ਹੈ। ਇਸ ਦੌਰਾਨ ਕਮਿਸ਼ਨ ਨੇ ਝੱਜਰ ਦੇ ਐਸਪੀ ਨੂੰ ਪੱਤਰ ਲਿਖ ਕੇ ਜਾਂਚ ਦੀ ਪ੍ਰਗਤੀ ਰਿਪੋਰਟ ਮੰਗੀ ਹੈ। ਇਸ ਨਾਲ ਕੇਸ ‘ਚ ਲੜਕੀ ਦੇ ਪਿਤਾ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਉਨ੍ਹਾਂ ਦੀ ਬੇਟੀ ਦੀ ਮਦਦ ਕੀਤੀ ਉਨ੍ਹਾਂ ਉਪਰ ਹੀ ਪੁਲਿਸ ਨੇ ਕੇਸ ਕਰ ਦਿੱਤਾ। ਐਸਆਈਟੀ ‘ਚ ਸਿਟੀ ਥਾਣਾ ਇੰਚਾਰਜ, ਮਹਿਲਾ ਥਾਣਾ ਇੰਚਾਰਜ, ਸੀਆਈਏ ਇੰਚਾਰਜ ਤੇ ਸਾਈਬਰ ਸੈੱਲ ਬਹਾਦਰਗੜ੍ਹ ਸ਼ਾਮਲ ਹਨ। ਐਸਪੀ ਰਾਜੇਸ਼ ਦੁੱਗਲ ਨੇ ਖ਼ੁਦ ਵੀ ਅਪਰਾਧ ਸਥਾਨ ਦਾ ਮੁਆਇਨਾ ਕੀਤਾ ਸੀ। ਐਸਆਈਟੀ ਨੇ ਸ਼ਹਿਰ ਦੇ ਲਾਈਨਪਾਰ ਖੇਤਰ ਵਿੱਚ ਸਥਿਤ ਇੱਕ ਨਿੱਜੀ ਹਸਪਤਾਲ ਦੀ ਲੋੜੀਂਦੀ ਮਿਆਦ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਔਰਤ ਦੇ ਇਲਾਜ ਨਾਲ ਸਬੰਧਤ ਰਿਕਾਰਡ ਵੀ ਹਸਪਤਾਲ ਤੋਂ ਤਲਬ ਕੀਤੇ ਗਏ ਹਨ।
ਫੇਸਬੁੱਕ ਲਾਈਵ ਰਾਹੀਂ ਸੋਮਵਾਰ ਸ਼ਾਮ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨਾਲ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੋ ਸਵਾਲ ਛੱਡ ਗਈ ਸੀ, ਜਿਸ ਤੋਂ ਬਾਅਦ ਉਹ ਅਤੇ ਉਨ੍ਹਾਂ ਦੀ ਪਤਨੀ ਮਾਨਸਿਕ ਤੌਰ ’ਤੇ ਟੁੱਟ ਚੁੱਕੇ ਸੀ ਅਤੇ ਆਮ ਨਹੀਂ ਹੋ ਪਾ ਰਹੇ ਸੀ। ਉਹ ਆਪਣੇ ਘਰ ਤੋਂ ਹਜ਼ਾਰਾਂ ਮੀਲ ਦੀ ਦੂਰੀ ‘ਤੇ ਆ ਚੁੱਕੇ ਹਨ, ਇਸ ਲਈ ਉਹ ਸਮਝ ਨਹੀਂ ਸਕੇ ਕਿ ਧੀ ਨੂੰ ਨਿਆਂ ਦਿਵਾਉਣ ਲਈ ਕਿੱਥੇ ਜਾਣਾ ਹੈ ਅਤੇ ਕਿਸ ਨੂੰ ਮਿਲਣਾ ਹੈ। ਜਦੋਂ ਸੰਯੁਕਤ ਕਿਸਾਨ ਮੋਰਚਾ ਦੇ ਇੱਕ-ਦੋ ਲੀਡਰਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਨੂੰ ਵਿਸ਼ਵਾਸ ਮਿਲਿਆ ਕਿ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਹਿੰਮਤ ਕੀਤੀ ਅਤੇ ਬਹਾਦੁਰਗੜ ਪੁਲਿਸ ਵਿੱਚ ਕੇਸ ਦਰਜ ਕਰਵਾਇਆ ਹੈ।
ਪ੍ਰੈਸ ਕਾਨਫਰੰਸ ਵਿੱਚ ਪੀੜਤ ਲੜਕੀ ਦੇ ਪਿਤਾ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਯੋਗੇਂਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ, ਹੰਨਣ ਮੌਲਾ ਅਤੇ ਯੁੱਧਵੀਰ ਸਿੰਘ ਨਾਲ ਵੀ ਜੁੜੇ ਰਹੇ। ਕਿਸਾਨ ਆਗੂਆਂ ਨੇ ਕਿਹਾ ਕਿ ਦੋਸ਼ੀ ਨੌਜਵਾਨਾਂ ਦੀ ਸੰਸਥਾ ਕਿਸਾਨ ਸੋਸ਼ਲ ਆਰਮੀ, ਕਿਸਾਨ ਅੰਦੋਲਨ ਦੀ ਮੁੱਖ ਸੰਸਥਾ ਦੀ ਮੈਂਬਰ ਨਹੀਂ ਹੈ। ਮੋਰਚੇ ਵੱਲੋਂ ਮੁਲਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ। ਯੋਗੇਂਦਰ ਯਾਦਵ ਨੇ ਕਿਹਾ ਕਿ ਦੁਖੀ ਪਿਤਾ ਨੂੰ ਇਨਸਾਫ ਦਿਵਾਉਣ ‘ਚ ਅਸੀਂ ਉਨ੍ਹਾਂ ਦੇ ਨਾਲ ਹਾਂ।
ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਸੋਮਵਾਰ ਨੂੰ ਟਿੱਕਰੀ ਬਾਰਡਰ ਪਹੁੰਚੇ। ਉਨ੍ਹਾਂ ਸਰਹੱਦੀ ਖੇਤਰ ਵਿੱਚ ਕਿਸਾਨਾਂ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਰਚੇ ‘ਤੇ ਢਿੱਲ ਦਾ ਦੋਸ਼ ਪੀੜਤ ਔਰਤ ਦੇ ਮਾਮਲੇ ਵਿੱਚ ਸਹੀ ਨਹੀਂ ਹੈ। ਪੀੜਤ ਲੜਕੀ ਦੇ ਪਿਤਾ ਨੇ ਮੋਰਚੇ ਦੇ ਨੇਤਾਵਾਂ ਦੇ ਕਹਿਣ ‘ਤੇ ਹੀ ਕੇਸ ਦਰਜ ਕਰਵਾਈ। ਪੀੜਤ ਲੜਕੀ ਦੇ ਪਿਤਾ ਐਫਆਈਆਰ ਦਰਜ ਨਹੀਂ ਕਰਵਾਉਣਾ ਚਾਹੁੰਦੇ ਸਨ, ਪਰ ਸੰਯੁਕਤ ਕਿਸਾਨ ਮੋਰਚਾ ਨੇ ਟਿਕਰੀ ਬਾਰਡਰ ਕਮੇਟੀ ਨੂੰ ਸੂਚਨਾ ਮਿਲਦਿਆਂ ਹੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਤੰਬੂ ਉਖਾੜ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਬਰ ਜਨਾਹ ਦੇ ਕੇਸ ਦਾ ਕੋਈ ਵੀ ਦੋਸ਼ੀ ਕਿਸਾਨ ਲੀਡਰਾਂ ਦੇ ਸੰਪਰਕ ਵਿੱਚ ਨਹੀਂ ਹੈ। ਚੜੂਨੀ ਨੇ ਕਿਹਾ ਕਿ ਅੰਦੋਲਨ ਵਿਚ ਸ਼ਾਮਲ ਸਾਰੀਆਂ ਔਰਤਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੇ ਰਹਿਣ, ਬੈਠਣ ਅਤੇ ਪਖਾਨਿਆਂ ਦਾ ਵੱਖਰਾ ਪ੍ਰਬੰਧ ਹੈ।