Connect with us

Punjab

1800 ਅਧਿਆਪਕ ਤੇ 42 ਐੱਸ. ਪੀ ਦੇ ਨਾਲ 5600 ਮੁਲਾਜ਼ਮ ਹੋ ਜਾਣਗੇ ਰਿਟਾਇਰ

Published

on

1 ਮਾਰਚ: ਇਸ ਸਾਲ 1800 ਅਧਿਆਪਕ ਤੇ 42 ਐੱਸ.ਪੀ ਦੇ ਨਾਲ 5600 ਮੁਲਾਜ਼ਮ 31 ਮਾਰਚ ਨੂੰ ਰਿਟਾਇਰ ਹੋ ਜਾਣਗੇ।
ਦੱਸ ਦਈਏ ਕਿ 28 ਮਾਰਚ ਨੂੰ ਪੇਸ਼ ਹੋਏ ਪੰਜਾਬ ਬਜਟ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ ਰਿਟਾਇਰਮੈਂਟ ਦੀ ਉਮਰ 58 ਕਰ ਦਿਤੀ ਗਈ ਹੈ ।

ਇਸਦੇ ਤਹਿਤ 1800 ਅਧਿਆਪਕ ਅਤੇ 10 ਪੀ.ਸੀ.ਐੱਸ. ਅਧਿਕਾਰੀ, 42 ਸੀਨੀਅਰ ਐੱਸ.ਪੀ ‘ਤੇ 77 ਡੀ.ਐੱਸ.ਪੀ ਰਿਟਾਇਰ ਹੋਣਗੇ। ਇਹ ਸਾਰੇ ਕਰਮਚਾਰੀ ਰਿਟਾਇਰਮੇਂਟ ਤੋਂ ਬਾਅਦ 2 ਸਾਲ ਲਈ ਬਤੌਰ ਏਕਸਟੈਨਸ਼ਨ ਕੰਮ ਕਰਣਗੇ।ਇਸਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ, ਕਿਉਂਕਿ ਰਿਟਾਇਰ ਹੋਣ ਵਾਲੇ ਮੁਲਾਜ਼ਮਾ ਦੀ ਸੰਖਿਆ ਇਸ ਬਾਰ ਵੱਡੀ ਹੈ।