Connect with us

Politics

ਪਾਕਿਸਤਾਨ ਦੇ ਨਿਊਜ਼ ਚੈਨਲ ਤੇ ਟੀਵੀ ਡਿਬੇਟ ਦੌਰਾਨ ਜਾਰੀ ਹੋਈ ਸਿਆਸਤਦਾਨਾਂ ਵਿਚਕਾਰ ਹਾਥਾਪਾਈ

Published

on

PAKISTAN NEWS CHANNEL

ਟੀਵੀ ਚੈਨਲਾਂ ‘ਤੇ ਨਿਊਜ਼ ਡਿਬੇਟ ਦੌਰਾਨ ਲੀਡਰਾਂ ਤੇ ਪੈਨਲਿਸਟ ਵਿਚਾਲੇ ਤਿੱਖੀ ਬਹਿਸ ਆਮ ਗੱਲ ਹੈ। ਪਰ ਕਈ ਵਾਰ ਇਹ ਬਹਿਸ ਇਕ ਦੂਜੇ ਤੇ ਹੱਥ ਚੁੱਕਣ ਤੋਂ ਮਾਰਕੁੱਟ ਤਕ ਪਹੁੰਚ ਜਾਂਦੀ ਹੈ। ਅਜਿਹਾ ਇਕ ਤਾਜ਼ਾ ਮਾਮਲਾ ਪਾਕਿਸਤਾਨ ਦੇ ਇਕ ਵਿਊਜ਼ ਚੈਨਲ ਤੇ ਟੀਵੀ ਡਿਬੇਟ ਦੌਰਾਨ ਦੇਖਣ ਨੂੰ ਮਿਲਿਆ। ਇੱਥੇ ਇਕ ਨਿੱਜੀ ਟੀਵੀ ਚੈਨਲ ਤੇ ਇਮਰਾਨ ਖਾਨ ਦੀ ਪਾਰਟੀ ਦੀ ਲੀਡਰ ਫਿਰਦੌਸ ਅਸ਼ਿਕ ਅਵਾਨ ਨੇ ਵਿਰੋਧੀ ਪੀਪੀਪੀ ਐਮਐਨਏ ਦੇ ਸੰਸਦ ਮੈਂਬਰ  ਕਾਦਿਰ ਮੰਦੋਖੇਲ ਦੇ ਥੱਪੜ ਜੜ੍ਹ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਡਾ.ਫਿਰਦੌਸ ਅਸ਼ਿਕ ਅਵਾਨ ਪਾਕਿਸਤਾਨ ‘ਚ ਪੰਜਾਬ ਦੇ ਮੁੱਖ ਮੰਤਰੀ ਦੀ ਵਿਸ਼ੇਸ਼ ਸਹਾਇਕ ਵੀ ਹੈ। ਇਕ ਨਿੱਜੀ ਚੈਨਲ ‘ਤੇ ਟੀਵੀ ਡਿਬੇਟ ਦੌਰਾਨ ਉਨ੍ਹਾਂ ਦੀ ਵਿਰੋਧੀ ਸੰਸਦ ਮੈਂਬਰ ਕਾਦਿਰ ਮੰਦੋਖੇਲ ਨਾਲ ਬਹਿਸ ਚੱਲ ਰਹੀ ਸੀ। ਬਹਿਸਬਾਜ਼ੀ ਏਨਾ ਵਧ ਗਈ ਕਿ ਫਿਰਦੌਸ ਅਸ਼ਿਕ ਨੇ ਉਨ੍ਹਾਂ ਦੇ ਥੱਪੜ ਜੜ ਦਿੱਤਾ। ਫਿਰਦੌਸ ਨੇ ਕਾਦਿਰ ਤੇ ਬ੍ਰੇਕ ਦੌਰਾਨ ਬਦਤਮੀਜ਼ੀ ਦਾ ਇਲਜ਼ਾਮ ਲਾਇਆ ਹੈ।

ਇਹ ਘਟਨਾ ਜਾਵੇਦ ਚੌਧਰੀ ਦੇ ਸ਼ੋਅ ਦੀ ਰਿਕਾਰਡਿੰਗ ਦੌਰਾਨ ਦੀ ਹੈ। ਦਰਅਸਲ ਫਿਰਦੌਸ ਅਸ਼ਿਕ ਤੇ ਕਾਦਿਰ ਦੇ ਵਿਚ ਪਾਕਿਸਤਾਨ ਦੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਬਹਿਸ ਚੱਲ ਰਹੀ ਸੀ। ਕਾਦਿਰ ਲਗਾਤਾਰ ਫਿਰਦੌਸ ਦੀ ਪਾਰਟੀ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਿਹਾ ਸੀ। ਫਿਰਦੌਸ ਉਨ੍ਹਾਂ ਨੂੰ ਇਨ੍ਹਾਂ ਇਲਜ਼ਾਮਾਂ ਦੇ ਸਬੂਤ ਪੇਸ਼ ਕਰਨ ਲਈ ਕਹਿ ਰਹੀ ਸੀ। ਵਾਇਰਲ ਵੀਡੀਓ ਦੇਖ ਕੇ ਲੱਗਦਾ ਹੈ ਕਿ ਇਨ੍ਹਾ ਇਲਜ਼ਾਮਾਂ ਤੋਂ ਫਿਰਦੌਸ ਭੜਕ ਗਈ ਸੀ। ਇਸ ਦਰਮਿਆਨ ਗਾਲੀ ਗਲੋਚ ਵੀ ਹੋਈ। ਫਿਰ ਅਚਾਨਕ ਫਿਰਦੌਸ ਨੇ ਕਾਦਿਰ ਮੰਦਾਖੇਲ ਦੇ ਥੱਪੜ ਮਾਰ ਦਿੱਤਾ। ਇਹ ਸਭ ਵਾਇਰਲ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ।