Business
ਮੁੱਖ ਮੈਂਬਰ ਕੋਰੋਨਾ ਦਰਮਿਆਨ ਬੀਮਾ ਖਰੀਦਣ ਤੋਂ ਪਹਿਲਾ ਇਨ੍ਹਾਂ ਗੱਲਾਂ ਦਾ ਧਿਆਨ
ਕੋਰੋਨਾ ਆਫ਼ਤ ਦਰਮਿਆਨ ਸਿਹਤ ਬੀਮੇ ਦੀ ਮੰਗ ਬਹੁਤ ਜ਼ਿਆਦਾ ਵਧੀ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਘਰ ਦੇ ਮੁੱਖ ਮੈਂਬਰ ਤੋਂ ਇਲਾਵਾ ਹੁਣ ਲੋਕ ਮਾਪਿਆਂ ਦੇ ਨਾਲ ਨਾਲ ਬੱਚਿਆਂ ਅਤੇ ਪਤਨੀ ਲਈ ਸਿਹਤ ਬੀਮਾ ਖਰੀਦਣ ‘ਤੇ ਜ਼ੋਰ ਦੇ ਰਹੇ ਹਨ। ਸਿਹਤ ਬੀਮਾ ਪਾਲਿਸੀ ਦੀ ਚੋਣ ਉਮਰ ਤੇ ਪੇਸ਼ੇ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਇਹ ਨਾ ਸਿਰਫ ਬਜ਼ੁਰਗਾਂ ਜਾਂ ਹੋਰ ਮੈਂਬਰਾਂ ਨੂੰ ਚੰਗਾ ਇਲਾਜ ਕਰਾਉਣ ਦੇ ਯੋਗ ਬਣਾਉਂਦਾ ਹੈ, ਸਗੋਂ ਉਨ੍ਹਾਂ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਸਥਿਤੀ ਵਿਚ ਵਿੱਤੀ ਬੋਝ ਨਹੀਂ ਪਾਉਂਦਾ। ਬਹੁਤ ਸਾਰੇ ਮਾਮਲਿਆਂ ਵਿਚ ਜਦੋਂ ਪਿਤਾ ਪਰਿਵਾਰ ਵਿਚ ਇਕਲੌਤਾ ਰੋਟੀ ਕਮਾਉਣ ਵਾਲਾ ਹੁੰਦਾ ਹੈ ਤਾਂ ਇਸ ਮੁੱਖ ਮੈਂਬਰ ਦੇ ਸਿਹਤ ਬੀਮੇ ਦੀ ਜ਼ਰੂਰਤ ਵੱਧ ਜਾਂਦੀ ਹੈ। ਇਸ ਲਈ ਇੱਕ ਵੱਡੀ ਜ਼ਿੰਮੇਵਾਰੀ ਹੋਣ ਦੇ ਨਾਤੇ, ਮੁੱਖ ਮੈਂਬਰ ਨੂੰ ਉਸ ਦੇ ਜੀਵਨ ਦੇ ਪੱਧਰ, ਜ਼ਰੂਰਤਾਂ, ਜੋਖਮ ਲੈਣ ਤੇ ਭੁਗਤਾਨ ਕਰਨ ਦੀ ਯੋਗਤਾ ਦੇ ਅਧਾਰ ਤੇ ਢੁਕਵਾਂ ਸਿਹਤ ਬੀਮਾ ਕਵਰ ਖਰੀਦਣਾ ਚਾਹੀਦਾ ਹੈ।
ਜੇ ਮੁੱਖ ਮੈਂਬਰ ਅੱਧਖੜ ਉਮਰ ਦੇ ਹਨ ਤਾਂ ਉਸਨੂੰ ਭਲਾਈ ਪ੍ਰੋਗਰਾਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚ ਮੈਰਾਥਨ ਤੇ ਹੋਰ ਤੰਦਰੁਸਤੀ ਗਤੀਵਿਧੀਆਂ ਵਿਚ ਹਿੱਸਾ ਲੈਣਾ ਸ਼ਾਮਲ ਹੈ। ਇਹ ਨਾ ਸਿਰਫ ਤੁਹਾਨੂੰ ਕਿਰਿਆਸ਼ੀਲ ਤੇ ਤੰਦਰੁਸਤ ਰੱਖੇਗਾ, ਬਲਕਿ ਬੁਢਾਪੇ ਦੀਆਂ ਬਿਮਾਰੀਆਂ ਤੋਂ ਵੀ ਬਚਾਏਗਾ। ਇਸ ਤੋਂ ਇਲਾਵਾ ਭਲਾਈ ਪ੍ਰੋਗਰਾਮਾਂ ਨਾਲ ਜੁੜੇ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਕਈ ਕਿਸਮਾਂ ਦੇ ਰਿਵਾਰਡ ਵੀ ਉਪਲਬਧ ਹਨ। ਬੀਮਾ ਕੰਪਨੀਆਂ ਅਜਿਹੇ ਗਾਹਕਾਂ ਲਈ ਹਰ ਸਾਲ ਨੋ-ਕਲੇਮ ਬੋਨਸ ਅਤੇ ਵਾਧੂ ਬੀਮਾ ਰਾਸ਼ੀ ਵੀ ਦਿੰਦੀ ਹੈ। ਮਾਹਰਾਂ ਅਨੁਸਾਰ ਜੇ ਮੁੱਖ ਮੈਂਬਰ ਅੱਧਖੜ ਉਮਰ ਦੇ ਹਨ ਤਾਂ ਉਸਨੂੰ ਭਲਾਈ ਪ੍ਰੋਗਰਾਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚ ਮੈਰਾਥਨ ਅਤੇ ਹੋਰ ਤੰਦਰੁਸਤੀ ਗਤੀਵਿਧੀਆਂ ਵਿਚ ਹਿੱਸਾ ਲੈਣਾ ਸ਼ਾਮਲ ਹੈ। ਇਹ ਨਾ ਸਿਰਫ ਤੁਹਾਨੂੰ ਕਿਰਿਆਸ਼ੀਲ ਅਤੇ ਤੰਦਰੁਸਤ ਰੱਖੇਗਾ, ਬਲਕਿ ਬੁਢਾਪੇ ਦੀਆਂ ਬਿਮਾਰੀਆਂ ਤੋਂ ਵੀ ਬਚਾਏਗਾ। ਇਸ ਤੋਂ ਇਲਾਵਾ ਭਲਾਈ ਪ੍ਰੋਗਰਾਮਾਂ ਨਾਲ ਜੁੜੇ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਕਈ ਕਿਸਮਾਂ ਦੇ ਰਿਵਾਰਡ ਵੀ ਉਪਲਬਧ ਹਨ। ਬੀਮਾ ਕੰਪਨੀਆਂ ਅਜਿਹੇ ਗਾਹਕਾਂ ਲਈ ਹਰ ਸਾਲ ਨੋ-ਕਲੇਮ ਬੋਨਸ ਅਤੇ ਵਾਧੂ ਬੀਮਾ ਰਾਸ਼ੀ ਵੀ ਦਿੰਦੀ ਹੈ।