Connect with us

Punjab

ਗਿੱਦੜਬਾਹਾ ਪੁਲਿਸ ਨੇ ਕੀਤਾ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼

Published

on

ਗਿੱਦੜਬਾਹਾ : ਨਵੇਂ ਆਏ ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ (Charanjeet Singh Sohal) ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐੱਸ ਐੱਸ ਪੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਮਾਜ ਵਿਰੋਧੀ ਤੱਤਾਂ ਤੇ ਸ਼ਿਕੰਜਾ ਕੱਸ ਦਿੱਤਾ ਗਿਆ ਹੈ। ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਗਿੱਦੜਬਾਹਾ ਪੁਲਸ ਦੇ ਇੰਚਾਰਜ ਇੰਸਪੈਕਟਰ ਹਰਜੀਤ ਸਿੰਘ ਨੇ ਗੁਰੂ ਤੇਗ ਬਹਾਦਰ ਨਗਰ ਗਿੱਦੜਬਾਹਾ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦੇ ਹੋਏ ਅੱਡਾ ਚਲਾਉਣ ਵਾਲੀ ਮੁਖੀ ਔਰਤ ਦੇ ਮੁੰਡੇ ਅਤੇ ਤਿੰਨ ਔਰਤਾਂ ਸਮੇਤ ਛੇ ਲੋਕਾਂ ਨੂੰ ਕਾਬੂ ਕੀਤਾ ਹੈ ਜਦਕਿ ਇਸੇ ਦੌਰਾਨ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਅੱਡਾ ਚਲਾਉਣ ਵਾਲੀ ਔਰਤ ਫਰਾਰ ਹੋਣ ਵਿਚ ਸਫਲ ਹੋ ਗਈ ਇਸ ਮਾਮਲੇ ਵਿੱਚ ਸੱਤ ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲੀਸ ਵੱਲੋਂ ਦਰਜ ਮਾਮਲੇ ਦੇ ਅਨੁਸਾਰ ਵਾਰਡ ਨੰਬਰ ਦੋ ਗੁਰੂ ਤੇਗ ਬਹਾਦਰ ਨਗਰ ਗਿੱਦੜਬਾਹਾ ਵਿੱਚ ਰਹਿਣ ਵਾਲੀ ਮਨਜੀਤ ਕੌਰ ਉਸਦਾ ਬੇਟਾ ਬਲਦੇਵ ਸਿੰਘ ਪੁੱਤਰ ਤਰਸੇਮ ਸਿੰਘ ਆਪਣੇ ਘਰ ਵਿਚ ਸ਼ਹਿਰ ਅਤੇ ਆਸਪਾਸ ਤੋਂ ਔਰਤਾਂ ਅਤੇ  ਬੰਦਿਆਂ ਨੂੰ ਆਪਣੇ ਘਰ ਬੁਲਾ ਕੇ ਦੇਹ ਵਪਾਰ ਦਾ ਕੰਮ ਕਰਦੀ ਹੈ ਅਤੇ ਇਹਨਾਂ ਤੋਂ ਮੋਟੀ ਰਕਮ ਵਸੂਲ ਕਰਦੇ ਹਨ ਗੁਪਤ ਸੂਚਨਾ ਦੇ ਆਧਾਰ ਤੇ ਪੁਲਸ ਨੇ ਛਾਪਾਮਾਰੀ ਕਰਦੇ ਹੋਏ ਦੇਹ ਵਪਾਰ ਦਾ ਅੱਡੇ ਦੀ ਮੁਖੀ ਔਰਤ ਦੇ ਮੁੰਡੇ ਅਤੇ ਤਿੰਨ ਔਰਤਾਂ ਸਮੇਤ ਛੇ ਲੋਕਾਂ ਨੂੰ ਕਾਬੂ ਕਰ ਲਿਆ ਜਦਕਿ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਮਨਜੀਤ ਕੌਰ ਪਤਨੀ ਤਰਸੇਮ ਸਿੰਘ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਭੱਜਣ ਵਿਚ ਸਫਲ ਰਹੇ।

ਐਸ ਐਚ ਓ ਹਰਜੀਤ ਸਿੰਘ ਨੇ ਛੇ ਲੋਕਾਂ ਨੂੰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਅਤੇ ਡੀਐੱਸਪੀ ਗਿੱਦੜਬਾਹਾ ਨਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਾਮਲਾ ਦਰਜ ਕਰ ਲਿਆ ਅਤੇ ਜਲਦ ਹੀ ਸੰਚਾਲਕਾ ਮਨਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ