Punjab
ਸਰਕਾਰੀ ਕਾਲਜ ਲੜਕੀਆਂ ਪਟਿਆਲਾ ’ਚ 13 ਸਤੰਬਰ ਨੂੰ ਲਗਾਇਆ ਜਾਵੇਗਾ ਦੂਸਰਾ ਮੈਗਾ ਰੋਜ਼ਗਾਰ ਮੇਲਾ
ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 7ਵਾਂ ਸੂਬਾ ਪੱਧਰੀ ਦੂਸਰਾ ਮੈਗਾ ਰੋਜ਼ਗਾਰ ਮੇਲਾ 13 ਸਤੰਬਰ ਨੂੰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿਚ ਨਾਮੀ ਕੰਪਨੀਆਂ ਜਿਵੇਂ ਕਿ ਪ੍ਰੀਤ ਟਰੈਕਟਰਜ਼, ਆਈ.ਸੀ.ਆਈ.ਸੀ ਬੈਂਕ, ਐਂਗਲ ਹਰਬਲ, ਕੈਪੀਟਲ ਟਰੱਸਟ, ਚੈਕਮੇਟ ਸਕਿਉਰਿਟੀ, ਅਕਾਲ ਅਕੈਡਮੀ ਸਮੇਤ ਬੀਮਾ ਕੰਪਨੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੈਗਾ ਰੋਜ਼ਗਾਰ ’ਚ 10ਵੀਂ ਤੋਂ ਲੈ ਕੇ ਬੀ.ਏ., ਬੀ.ਕਾਮ, ਬੀ.ਸੀ.ਏ., ਐਮ.ਏ., ਕੰਪਿਊਟਰ ਕੋਰਸ, ਆਈ.ਟੀ.ਆਈ. ਡਿਪਲੋਮਾ, ਬੀ.ਟੈਕ ਮਕੈਨੀਕਲ, ਐਮ.ਸੀ.ਏ. ਪਾਸ ਨੌਜਵਾਨ ਆਪਣਾ ਬਾਇਓਡਾਟਾ ਸਰਟੀਫਿਕੇਟ ਲੈ ਕੇ ਇੰਟਰਵਿਊ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਇਸ ਰੋਜ਼ਗਾਰ ਮੇਲੇ ਵਿਚ ਹਿੱਸਾ ਲੈਣ ਲਈ ਕਿਹਾ।