Health
ਸੋਨੀ ਵੱਲੋਂ ਡੇਂਗੂ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਸੀਨੀਅਰ ਅਧਿਕਾਰੀਆਂ ਨੂੰ ਸਿਹਤ ਸੰਸਥਾਵਾਂ ਦਾ ਦੌਰਾ ਕਰਨ ਦੇ ਆਦੇਸ਼
ਚੰਡੀਗੜ੍ਹ, ਅਕਤੂਬਰ : ਪੰਜਾਬ ਵਿੱਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਾਰੇ ਜ਼ਿਲ੍ਹਿਆ ਦੀ ਨਿਗਰਾਨੀ ਲਈ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ।
ਅਧਿਕਾਰੀ ਉਨ੍ਹਾਂ ਨੂੰ ਅਲਾਟ ਕੀਤੇ ਗਏ ਜ਼ਿਲ੍ਹਿਆਂ ਦਾ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਦੌਰਾ ਕਰਨਗੇ ਅਤੇ ਡੇਂਗੂ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨਗੇ। ਆਦੇਸ਼ਾਂ ਮੁਤਾਬਕ ਕੁਮਾਰ ਰਾਹੁਲ (ਆਈਏਐਸ) ਐਮਡੀ- ਐਨਐਚਐਮ ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਐਸਬੀਐਸ ਨਗਰ (ਹਫ਼ਤੇ ਵਿੱਚ ਘੱਟੋ ਘੱਟ ਇੱਕ ਵਾਰ), ਅਮਿਤ ਕੁਮਾਰ (ਆਈਏਐਸ) ਐਮਡੀ- ਪੀਐਚਐਸਸੀ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਨਸਾ, ਡਾ. ਅੰਦੇਸ਼ ਕੰਗ, ਡੀ.ਐਚ.ਐਸ. ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ, ਡਾ. ਓ.ਪੀ. ਗੋਜਰਾ, ਡੀ.ਐਚ.ਐਸ (ਐਫ.ਡਬਲਿਊ), ਲੁਧਿਆਣਾ, ਮੋਗਾ, ਫਰੀਦਕੋਟ, ਬਠਿੰਡਾ ਅਤੇ ਮਾਲੇਰਕੋਟਲਾ ਅਤੇ ਡਾ. ਜੀ.ਬੀ ਸਿੰਘ, ਡੀਐਚਐਸ (ਐਸਆਈ) ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ ਅਤੇ ਜਲੰਧਰ ਦਾ ਦੌਰਾ ਕਰਨਗੇ।
ਇਹ ਅਧਿਕਾਰੀ ਅਗਲੇ ਚਾਰ ਦਿਨਾਂ ਲਈ ਜ਼ਿਲ੍ਹਾ ਹਸਪਤਾਲਾਂ ਦਾ ਨਿਰੀਖਣ ਕਰਨ ਵਾਸਤੇ ਸੂਬੇ ਦਾ ਵਿਆਪਕ ਦੌਰਾ ਕਰਨਗੇ ਅਤੇ ਅਤੇ ਡੇਂਗੂ ਦੇ ਫੈਲਣ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਰਿਪੋਰਟ ਦੇਣਗੇ। ਇਸੇ ਤਰ੍ਹਾਂ ਸਿਹਤ ਵਿਭਾਗ ਦੇ ਪੰਜ ਡਿਪਟੀ ਡਾਇਟਰੈਕਟਰ ਵੀ ਹਫ਼ਤੇ ਵਿੱਚ ਦੋ ਵਾਰ ਉਪਰੋਕਤ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਡੇਂਗੂ ਦੀ ਪ੍ਰਭਾਵੀ ਰੋਕਥਾਮ ਅਤੇ ਪ੍ਰਬੰਧਨ ਲਈ ਆਪਣੀ ਰਾਇ ਦੇਣਗੇ।
ਡਾ. ਭੁਪਿੰਦਰਜੀਤ ਕੌਰ ਐਸ.ਏ.ਐਸ. ਨਗਰ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਐਸ.ਬੀ.ਐਸ. ਨਗਰ, ਡਾ. ਬਲਜੀਤ ਕੌਰ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਾਨਸਾ, ਡਾ. ਨਿਸ਼ਾ ਸਾਹੀ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ, ਡਾ. ਵੀਨਾ ਜਰੇਵਾਲ ਲੁਧਿਆਣਾ, ਮੋਗਾ, ਫਰੀਦਕੋਟ, ਬਠਿੰਡਾ ਅਤੇ ਮਾਲੇਰਕੋਟਲਾ ਜਦਕਿ ਡਿਪਟੀ ਡਾਇਰੈਕਟਰ ਡਾ. ਰਾਜੂ ਧੀਰ ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ ਅਤੇ ਜਲੰਧਰ ਦਾ ਦੌਰਾ ਕਰਨਗੇ।