Punjab
112 ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 1 ਅਪ੍ਰੈਲ : ਰੋਜ਼ਗਾਰ ਅਫ਼ਸਰ
ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੈਸ਼ਨਲ ਕਰੀਅਰ ਸਰਵਿਸ ਮਨਿਸਟਰੀ ਆਫ਼ ਲੇਬਰ ਐਂਡ ਇੰਮਪਲਾਇਮੈਂਟ ਵੱਲੋਂ 112 ਨੌਜਵਾਨ ਪ੍ਰੋਫੈਸ਼ਨਲ ਦੀ ਨਿਯੁਕਤੀ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ‘ਤੇ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੀ ਉਮਰ 24 ਤੋ 40 ਸਾਲ ਹੋਵੇ ਅਤੇ ਯੋਗਤਾ ਬੀ.ਏ , ਬੀ.ਈ., ਬੀ.ਟੈਕ, ਬੀ.ਐਡ ਦੇ ਨਾਲ ਘੱਟੋ ਘੱਟ 4 ਸਾਲ ਦਾ ਤਜਰਬਾ ਹੋਵੇ ਜਾਂ ਮਾਸਟਰ ਡਿਗਰੀ, ਐਮ.ਬੀ.ਏ, ਐਮ.ਏ ਇਕਨਾਮਿਕਸ, ਸਾਈਕਾਲੋਜੀ, ਸ਼ੋਸ਼ੋਲੋਜੀ, ਆਪਰੇਸ਼ਨਜ਼ ਰਿਸਰਚ, ਸਟੇਟਸਟਿਕਸ, ਸੋਸ਼ਲ ਵਰਕ, ਫਾਈਨਾਂਸ ਮੈਨੇਜਮੈਂਟ, ਕਾਮਰਸ, ਕੰਪਿਊਟਰ ਐਪਲੀਕੇਸ਼ਨ ਆਦਿ ਨਾਲ ਘੱਟੋ ਘੱਟ 2 ਸਾਲ ਦਾ ਤਜਰਬਾ ਹੋਵੇ।
ਇਸ ਦੇ ਨਾਲ ਦਸਵੀਂ ਅਤੇ ਬਾਰ੍ਹਵੀਂ ਵਿੱਚ ਘੱਟੋ ਘੱਟ 50 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹੋਣ। ਉਮੀਦਵਾਰ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ-ਨਾਲ ਕਿਸੇ ਇੱਕ ਖੇਤਰੀ ਭਾਸ਼ਾ ਵਿੱਚ ਲਿਖਣ ਪੜ੍ਹਨ ਅਤੇ ਬੋਲਣ ਦੇ ਯੋਗ ਹੋਵੇ।
ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਐਚ.ਆਰ, ਮੈਨੇਜਮੈਂਟ, ਐਨਲੇਟਿਕ ਅਤੇ ਸਾਈਕਾਲੋਜੀ ਆਦਿ ਵਿੱਚ ਤਜਰਬਾ ਰੱਖਣ ਵਾਲੇ ਨੂੰ ਪਹਿਲ ਦਿੱਤੀ ਜਾਵੇਗੀ। ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 1 ਅਪ੍ਰੈਲ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਅਤੇ ਅਪਲਾਈ ਕਰਨ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕੀਤਾ ਜਾ ਸਕਦਾ ਹੈ।
https://www.ncs.gov.in/Young_Professional_Recruitment-VI-2022
ਵਧੇਰੇ ਜਾਣਕਾਰੀ ਲਈ ਉਮੀਦਵਾਰ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਲਾਕ ਡੀ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਵਿਜ਼ਟ ਜਾਂ ਹੈਲਪ ਲਾਈਨ ਨੰਬਰ 9877610877 ਤੇ ਸੰਪਰਕ ਕਰ ਸਕਦੇ ਹਨ।