Connect with us

Punjab

ਭਗਵੰਤ ਮਾਨ ਸਰਕਾਰ ਦਾ ਕੰਮ ਅੱਗਾ ਦੌੜ ਪਿੱਛਾ ਚੌੜ ਵਾਲਾ- ਪ੍ਰਤਾਪ ਸਿੰਘ ਬਾਜਵਾ |

Published

on

ਵਿਧਾਨ ਸਭਾ ਹਲਕਾ ਕਾਦੀਆਂ ਦੇ ਜੇਤੂ ਵਿਧਾਇਕ ਸਾਬਕਾ ਕਾਂਗਰਸ ਪ੍ਰਧਾਨ ਪੰਜਾਬ ਅਤੇ ਦੋ ਵਾਰ ਦੇ ਪਾਰਲੀਮੈਂਟ ਐਮ ਪੀ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਹਲਕਾ ਕਾਦੀਆਂ ਦੇ ਕਾਹਨੂੰਵਾਨ ਬਲਾਕ ਦੇ ਪਿੰਡਾਂ ਵਿੱਚ ਧੰਨਵਾਦੀ ਦੌਰੇ ਕੀਤੇ।

ਇਸ ਮੌਕੇ ਉਹ  ਸਭ ਤੋਂ ਪਹਿਲਾਂ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਨਤਮਸਤਕ ਹੋਏ,ਜਿੱਥੇ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਅਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਭੈਣੀ ਮੀਆਂ ਖਾਨ ਚ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਹਲਕਾ ਕਦੀਆਂ ਦੇ ਵੋਟਰਾਂ ਅਤੇ ਆਪਣੇ ਵਰਕਰਾਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਨ੍ਹਾਂ ਦੀ ਬਦੌਲਤ ਉਹ ਇੱਕ ਵਾਰ ਫ਼ਿਰ ਕਾਦੀਆਂ ਹਲਕੇ ਦੀ ਨੁਮਾਇੰਦਗੀ ਕਰਨ ਦੇ ਯੋਗ ਹੋਏ ਹਨ।

ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵਰ੍ਹਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਤਾ ਰਾਸ਼ਨ ਪਹਿਲਾ ਹੀ ਮਿਲ ਰਿਹਾ ਹੈ ਅਤੇ ਡਿਪੋ ਹਰ ਪਿੰਡ ਅਤੇ ਮੋਹਲੇ ਚ ਹਨ ਫਿਰ ਆਪ ਵਲੋਂ ਨਵਾਂ ਕਿ ਕੀਤਾ ਗਿਆ ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਗਾਰੰਟੀਆਂ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦਿੱਤੀਆਂ ਸਨ ਪਰ ਹੁਣ ਇਨ੍ਹਾਂ ਗਰੰਟੀਆਂ ਨੂੰ ਭੁਗਤਾਉਣ ਲਈ ਉਹ ਪੈਸੇ ਲੈਣ ਲਈ ਨਰਿੰਦਰ ਮੋਦੀ ਕੋਲ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦਿੱਲੀ ਦੌਰਿਆਂ ਦੇ ਦਰਮਿਆਨ ਹੀ ਅਮਿਤ ਸ਼ਾਹ ਵੱਲੋਂ ਚੰਡੀਗਡ਼੍ਹ ਉੱਤੇ ਕਬਜ਼ਾ ਜਮਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਅਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਵਲੰਟੀਅਰਾਂ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਵੀ ਦਫਤਰ ਵਿਚ ਛਾਪਾਮਾਰੀ ਕਰਨ ਤੋਂ ਪਹਿਲਾਂ ਸਰਕਾਰੀ ਤੰਤਰ ਵਿਚ ਲੋੜੀਂਦੀਆਂ ਘਾਟਾਂ ਨੂੰ ਪੂਰੀਆਂ ਕਰਨ,ਦਫ਼ਤਰਾਂ ਦੇ ਸਟਾਫ਼ ਨੂੰ ਪੂਰਾ ਕੀਤਾ ਜਾਵੇ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੰਨੇ ਦੀ 1400 ਕਰੋੜ ਅਦਾਇਗੀ ਕਰਾਉਣ ਵਿੱਚ ਵੀ ਨਾਕਾਮਯਾਬ ਸਿੱਧ ਹੋਈ ਹੈ।

ਇਸ ਤੋਂ ਇਲਾਵਾ ਸੂਬੇ ਵਿੱਚ ਕਾਨੂੰਨ ਵਿਵਸਥਾ ਵੀ ਦਿਨੋਂ ਦਿਨ ਬਜਟ ਵਿਗੜ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਥਾਣਿਆਂ ਵਿੱਚ ਲੋੜੀਂਦੀ ਗਿਣਤੀ ਨਾਲੋਂ ਅੱਧੀ ਗਿਣਤੀ ਵਿੱਚ ਪੁਲੀਸ ਨਫ਼ਰੀ ਹੈ, ਇਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਆਧਾਰ ਉੱਤੇ ਪੂਰਾ ਕਰੇ।