Amritsar
ਸਹਿਰਾਂ ਦੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਸਤਲੁਜ ਕੰਡੇ ‘ਤੇ ਬਣਿਆ ਸਮਾਰਟ ਸਕੂਲ
17 ਮਾਰਚ : ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਪਿੰਡ ਗੱਟੀ ਰਾਜੋ ਦੇ ਵਿੱਚ ਬਣਿਆ ਪਹਿਲਾਂ ਸਮਾਰਟ ਸਕੂਲ, ਇਹ ਸਮਾਰਟ ਸਕੂਲ ਅਧਿਆਪਕਾਂ ਅਤੇ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਸਟਾਫ ਅਤੇ ਬੱਚਿਆਂ ਦੇ ਸਦਕਾ ਇਸ ਸਕੂਲ ਵਿੱਚ ਗਣਿਤ ਲੈਬ,ਸਾਇੰਸ ਲੈਬ ਤੋਂ ਇਲਾਵਾ ਕਮਰਿਆਂ ਵਿੱਚ ਅਲੱਗ ਅਲੱਗ ਭਾਸ਼ਾਵਾਂ ਵਿੱਚ ਲਿਖਾਈ ਕਰਕੇ ਪੇਂਟਿੰਗਾ ਤਿਆਰ ਕਰਕੇ ਕਮਰਿਆਂ ਵਿੱਚ ਲਗਾਈਆਂ ਗਈਆਂ ਹਨ, ਜੋ ਇਸ ਸਕੂਲ ਦੀ ਖਿੱਚ ਦਾ ਕੇਂਦਰ ਬਣਦੀਆਂ ਗਿਆ ਹੈ। ਇਸ ਤੋਂ ਇਲਾਵਾ ਸਕੂਲ ਸਜਾਵਟ ਬੜੇ ਨਵੇਕਲੇ ਢੰਗ ਨਾਲ ਤਿਆਰ ਕੀਤੀ ਗਈ ਹੈ। ਜੋ ਪ੍ਰਾਇਵੇਟ ਸਕੂਲਾਂ ਨੂੰ ਮਾਤ ਪਾਉਂਦੀ ਹੈ। ਇਸ ਸਕੂਲ ਵਿੱਚ ਬਾਰਡਰ ਏਰੀਏ ਦੇ ਕਰੀਬ 14 ਪਿੰਡਾਂ ਵਿਚੋਂ ਸਾਢ਼ੇ 600 ਬੱਚਾ ਪੜ੍ਹਾਈ ਕਰ ਰਿਹਾ ਹੈ।
ਗੱਲਬਾਤ ਦੌਰਾਨ ਸਕੂਲ ਅਧਿਆਪਕ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਧੀਆ ਚੀਜ਼ਾਂ ਨੂੰ ਵਰਤੋਂ ਵਿੱਚ ਲਿਆਕੇ ਬੱਚਿਆਂ ਕੋਲੋਂ ਕਈ ਤਰ੍ਹਾਂ ਦੇ ਪ੍ਰੋਜੈਕਟ ਤਿਆਰ ਕਰਵਾਏ ਜਾਂਦੇ ਹਨ। ਜਿਸ ਨਾਲ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਵੀ ਸੰਭਾਲ ਹੋ ਜਾਦੀਂ ਹੈ ਅਤੇ ਬੱਚਿਆਂ ਨੂੰ ਵੀ ਕੁੱਝ ਨਵਾਂ ਸਿਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਜੇਕਰ ਉਹਨਾਂ ਦੇ ਸਕੂਲ ਸਟਾਫ ਅਤੇ ਬੱਚਿਆਂ ਦੀ ਤਰ੍ਹਾਂ ਹਰ ਸਕੂਲ ਮੇਹਨਤ ਕਰੇਂ ਤਾਂ ਪੰਜਾਬ ਦਾ ਹਰ ਸਕੂਲ ਘੱਟ ਖਰਚੇ ਵਿੱਚ ਸਮਾਰਟ ਸਕੂਲ ਬਣ ਸਕਦਾ ਹੈ।