Connect with us

Punjab

ਸਿੱਖਿਆ ਵਿਭਾਗ ਵੱਲੋਂ ਨਿਜੀ ਸਕੂਲਾਂ ਖਿਲਾਫ ਮਿਲ ਰਹੀਆਂ ਸ਼ਕਾਇਤਾਂ ਦੇ ਮੱਦੇਨਜਰ ਹਦਾਇਤਾਂ ਜਾਰੀ,ਸਕੂਲਾਂ ਵੱਲੋਂ ਕਿਸੇ ਪ੍ਰਕਾਰ ਦੀ ਮਨਮਾਨੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ

Published

on

ਚੰਡੀਗੜ੍ਹ : ਨਿਜੀ ਸਕੂਲਾਂ ਖਿਲਾਫ਼ ਪੰਜਾਬ ਸਰਕਾਰ ਨੇ ਸਖ਼ਤ ਹੁਕਮ ਦਿੱਤੇ ਹਨ। ਵਰਦੀ ਤੇ ਕਿਤਾਬਾਂ ਨੂੰ ਲੈ ਕੇ ਸਰਕਾਰ ਨੇ ਹੁਕਮ ਦਿੱਤੇ ਹਨ ਕਿ ਸਕੂਲ ਕਿਸੇ ਵਿਸ਼ੇਸ਼ ਦੁਕਾਨ ਲਈ ਮਾਪਿਆਂ ‘ਤੇ ਦਬਾਅ ਨਹੀਂ ਪਾਉਣਗੇ। ਦੁਕਾਨਾਂ ਦੀ ਲਿਸਟ ਸਕੂਲਾਂ ‘ਚ ਲੱਗੀ ਹੋਣੀ ਚਾਹੀਦੀ ਹੈ। ਸਕੂਲ ਅਗਲੇ ਦੋ ਸਾਲਾਂ ਤੱਕ ਵਰਦੀ ਨਾ ਬਦਲਣ। ਜੇ ਸਕੂਲ ਵਰਦੀ ਬਦਲਦਾ ਹੈ ਤਾਂ ਇੱਕ ਵਿਦਿਆਰਥੀ ਨੂੰ ਵਰਦੀ ਖਰੀਦਣ ਲਈ ਦੋ ਸਾਲ ਦਿੱਤੇ ਜਾਣ। ਜੇ ਫੇਰ ਵੀ ਵਿਦਿਆਰਥੀ ਵਰਦੀ ਨਹੀਂ ਖਰੀਦ ਸਕਦਾ ਤਾਂ ਉਹ ਪੁਰਾਣੀ ਵਰਦੀ ਦੇ ਨਾਲ ਹੀ ਸਕੂਲ ਆਵੇਗਾ। ਅਫ਼ਸਰਾਂ ਨਾਲ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਨੇ  ਫ਼ੈਸਲਾ ਲਿਆ ਹੈ।

ਨਿੱਜੀ ਸਕੂਲਾਂ ਨੂੰ ਮਨਮਾਨੇ ਢੰਗ ਨਾਲ ਫੀਸ ਨਾ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਨਿਜੀ ਸਕੂਲਾਂ ਨੂੰ ਦੁਕਾਨਾਂ ਦੀ ਲਿਸਟ ਲਗਾਉਣੀ ਪਵੇਗੀ। ਇਹ ਲਿਸਟ ਡੀਈਓ ਕੋਲ ਜਮ੍ਹਾ ਕਰਵਾਉਣੀ ਹੋਏਗੀ ਹੁਕਮਾਂ ਨੂੰ ਯਕੀਨੀ ਬਣਾਉਣ ਲਈ ਡੀਈਓ ਸਕੂਲਾਂ ਲਈ ਇੰਸਪੈਕਸ਼ਨ ਟੀਮ ਵੀ ਬਣਾਉਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਤੇ ਹੋਵੇਗੀ ਕਾਰਵਾਈ।