ਚੰਡੀਗੜ੍ਹ: ਕਾਂਗਰਸ ਅਨੁਸ਼ਾਸਨੀ ਕਮੇਟੀ ਦੁਆਰਾ ਸੁਨੀਲ ਜਾਖੜ ਨੂੰ ‘ਕਾਰਨ ਦੱਸੋ ਨੋਟਿਸ’ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ। ਮੀਟਿੰਗ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਨੇ ਸੋਨੀਆ ਗਾਂਧੀ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਸੁਨੀਲ ਜਾਖੜ ਨੂੰ ਦੋ ਸਾਲ ਲਈ ਸਸਪੈਂਡ ਕੀਤਾ ਜਾਵੇ। ਹੁਣ ਸੋਨੀਆ ਗਾਂਧੀ ਜਾਖੜ ਬਾਰੇ ਫ਼ੈਸਲਾ ਲੈਣਗੇ।